ਸਾਲਾਨਾ ਐਥਲੈਟਿਕ ਮੀਟ ਕਰਵਾਈ

Sunday, Feb 17, 2019 - 03:20 AM (IST)

ਸਾਲਾਨਾ ਐਥਲੈਟਿਕ ਮੀਟ ਕਰਵਾਈ
ਸੰਗਰੂਰ (ਬੇਦੀ, ਹਰਜਿੰਦਰ)-ਸ਼ਹੀਦ ਊਧਮ ਸਿੰਘ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਰਾਉਵਿੰਦਰ ਸਿੰਘ, ਵਾਇਸ ਚੇਅਰਮੈਨ ਕੌਰ ਸਿੰਘ ਦੁੱਲਟ, ਡਾਇਰੈਕਟਰ ਜੋਰਾ ਸਿੰਘ ਦੀ ਅਗਵਾਈ ’ਚ ਗਰੁੱਪ ਵੱਲੋਂ 11ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ। ਇਸ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਭਾਰਤ ਦੇ ਖੇਡਾਂ ਦੇ ਖੇਤਰ ਦੀ ਅੰਤਰ ਰਾਸ਼ਟਰੀ ਸਖਸ਼ੀਅਤ ਸਾਬਕਾ ਡਾਇਰੈਕਟਰ ਸਪੋਰਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਰਾਜ ਕੁਮਾਰ ਸ਼ਰਮਾ ਨੇ ਸ਼ਿਰਕਤ ਕੀਤੀ। ਐਥਲੈਟਿਕ ਮੀਟ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਹਾਜ਼ਰ ਸਖਸ਼ੀਅਤਾਂ ਨਾਲ ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕੀਤੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 12 ਸਾਲ ਲਗਾਤਾਰ ਮੌਲਾਨਾ ਆਜ਼ਾਦ ਟਰਾਫੀ ਦਿਵਾਉਣ ਵਾਲੇ ਅਤੇ ਸੈਕਡ਼ਿਆਂ ਦੀ ਗਿਣਤੀ ਵਿੱਚ ਅੰਤਰ^ਰਾਸ਼ਟਰੀ ਖਿਡਾਰੀ ਭਾਰਤ ਨੂੰ ਦੇਣ ਵਾਲੇ ਸਾਬਕਾ ਸਪੋਰਟਸ ਡਾਇਰੈਕਟਰ ਜੀ ਨੇ ਸੰਸਥਾ ਦੇ ਖਿਡਾਰੀਆਂ ਅਤੇ ਨੁਮਾਇੰਦਿਆਂ ਨੂੰ ਸਮੇਂ ਦੇ ਹਾਣੀ ਬਨਣ ਲਈ ਪੇ੍ਰਰਿਤ ਕੀਤਾḩ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਖੇਡਾਂ ਪ੍ਰੋਫੈਸਨਲ ਹੋ ਰਹੀਆਂ ਹਨ, ਜਿਸ ’ਚ ਵਿਦਿਆਰਥੀ ਆਪਣਾ ਸਮਾਂ ਲਗਾ ਕੇ ਰੋਜ਼ਗਾਰ ਪ੍ਰਾਪਤ ਕਰਨ ਦੇ ਨਾਲ-ਨਾਲ ਚੰਗੀਆਂ ਪਦਵੀਆਂ ਹਾਸਲ ਕਰ ਸਕਦੇ ਹਨ। ਇਸ ਸਮੇਂ ਕਾਲਜ ਪ੍ਰਿੰਸੀਪਲ ਡਾ. ਲਖਵਿੰਦਰ ਜੀ ਨੇ ਮੁੱਖ ਮਹਿਮਾਨ ਜੀ ਅਤੇ ਆਏ ਹੋਏ ਦੂਜੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਬੀ.ਐੱਡ. ਕਾਲਜ ਦੀ ਪ੍ਰਿੰਸੀਪਲ ਡਾ. ਕੁਲਵੰਤ ਕੌਰ ਜੀ ਨੇ ਸ਼ਹੀਦ ਊਧਮ ਸਿੰਘ ਗਰੁੱਪ ਆਫ ਇੰਸਟੀਚਿਊਟ ਦੇ ਇਤਿਹਾਸ ’ਤੇ ਚਾਨਣਾ ਪਾਇਆ। ਦੁਪਹਿਰ ਤੋਂ ਬਾਅਦ ਐਥਲੈਟਿਕ ਮੀਟ ਦੀ ਸਮਾਪਤੀ ’ਤੇ ਲਡ਼ਕਿਆਂ ਦੇ ਵਰਗ ਚੋਂ ਅਰਸ਼ਦੀਪ ਸਿੰਘ ਅਤੇ ਦੀਪਕ ਦਾਸ ਬੈਸਟ ਅਤੇ ਲਡ਼ਕੀਆਂ ਦੇ ਵਰਗ ’ਚੋਂ ਅਮਾਨਤ ਕੌਰ ਅਤੇ ਕਿਰਨਦੀਪ ਕੌਰ ਬੇਸਟ ਐਥਲੀਟ ਐਲਾਨੇ ਗਏ। ਐਥਲੈਟਿਕ ਮੀਟ ਨੂੰ ਕਾਲਜ ਦੇ ਖੇਡ ਅਧਿਕਾਰੀ ਪ੍ਰੋ. ਦਲੀਪ ਸਿੰਘ, ਪ੍ਰੋ. ਜਗਵੀਰ ਸਿੰਘ, ਪ੍ਰੋ. ਰਸ਼ਲ ਸਿੰਘ, ਪ੍ਰੋ. ਮਨਜੀਤ ਕੌਰ, ਪ੍ਰੋ. ਸੰਦੀਪ ਅਤੇ ਸੰਸਥਾ ਦੇ ਸਮੂਹ ਸਟਾਫ/ਕਰਮਚਾਰੀਆਂ ਵੱਲੋਂ ਵਿਦਿਆਰਥੀ ਦੀ ਹੌਸਲਾ ਅਫਜਾਈ ਕੀਤੀ ਗਈ ।

Related News