ਬਹੁ- ਭਾਸ਼ੀ ਬਾਲ ਕਾਵਿ ਗੋਸ਼ਟੀ ਕਰਵਾਈ

Tuesday, Feb 12, 2019 - 04:23 AM (IST)

ਬਹੁ- ਭਾਸ਼ੀ ਬਾਲ ਕਾਵਿ ਗੋਸ਼ਟੀ ਕਰਵਾਈ
ਸੰਗਰੂਰ (ਵਸ਼ਿਸ਼ਟ)-ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈੱਲਫੇਅਰ ਸੋਸਾਇਟੀ ਦੁਆਰਾ ਚਲਾਏ ਜਾਂਦੇ ‘ਬਾਬਾ ਫ਼ਰੀਦ ਈਵਨਿੰਗ ਸਕੂਲ’ ਵਿਖੇ ਰਾਸ਼ਟਰੀ ਕਾਵਿ ਸੰਗਮ ਪੰਜਾਬ ਵੱਲੋਂ ਪ੍ਰਧਾਨ ਜਗਦੀਸ਼ ਮਿੱਤਲ, ਸਾਗਰ ਸੂਦ ਪੰਜਾਬ ਪ੍ਰਧਾਨ, ਮਨੂ ਵੈਸ਼ ਜਨਰਲ ਸਕੱਤਰ, ਬਲਜਿੰਦਰ ਠਾਕੁਰ ਸਕੱਤਰ ਅਤੇ ਹਰੀ ਦੱਤ ਹਬੀਬ ਸਲਾਹਕਾਰ ਦੀ ਅਗਵਾਈ ਹੇਠ ਰਾਸ਼ਟਰੀ ਕਾਵਿ ਸੰਗਮ ਇਕਾਈ ਲੌਂਗੋਵਾਲ ਵੱਲੋਂ ਇਕ ਬਹੁ-ਭਾਸ਼ੀ ‘ਬਾਲ ਕਾਵਿ ਗੋਸ਼ਟੀ’ ਕਰਵਾਈ ਗਈ, ਜਿਸ ’ਚ ਸਲਾਈਟ ਦੇ ਵਿਦਿਆਰਥੀ ਕਵੀ ਪ੍ਰਗਤੀ ਸ਼ਰਮਾ, ਸੋਨੂੰ ਚੌਧਰੀ, ਸ੍ਰਿਸ਼ਟੀ ਕੁਮਾਰੀ, ਨੀਤੂ ਕੁਮਾਰੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਹੈਪੀ ਕਲੱਬ ਸਲਾਈਟ ਦੇ ਸਲਾਹਕਾਰ ਮੁਹੰਮਦ ਸਲੀਮ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਬੱਚਿਆਂ ਦੀਆਂ ਕਵਿਤਾਵਾਂ ਦੀ ਜੱਜਮੈਂਟ ਵੀ ਕੀਤੀ। ਇਸ ਤੋਂ ਇਲਾਵਾ ਸਲਾਈਟ ਲੌਂਗੋਵਾਲ ਤੋਂ ਹੀ ਪ੍ਰੋ. ਮਨੋਜ ਕੁਮਾਰ ਗੋਇਲ ਦੀ ਧਰਮ ਪਤਨੀ ਲੈਕ. ਮਨੋਜ ਗੁਪਤਾ ਅਤੇ ਮਦਨ ਮੋਹਨ ਕੁਮਾਰ ਦੀ ਧਰਮਪਤਨੀ ਮੀਨੂ ਯਾਦਵ ਵੀ ਉਚੇਚੇ ਤੌਰ ’ਤੇ ਪਹੁੰਚੇ। ਸੰਸਥਾ ਦੇ ਪ੍ਰਧਾਨ ਕਮਲਜੀਤ ਸਿੰਘ ਵਿੱਕੀ ਨੇ ਸਾਰੇ ਹੀ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੰਸਥਾ ਦੇ ਕੰਮਾਂ ਬਾਰੇ ਵੀ ਚਾਨਣਾ ਪਾਇਆ। ਇਸ ਕਾਵਿ ਗੋਸ਼ਟੀ ਵਿਚ ਸ਼ਾਮ ਦੇ ਸਕੂਲ ਦੇ ਬੱਚਿਆਂ ਨੇ ਦੋ ਭਾਗਾਂ ਪਹਿਲੀ ਤੋਂ ਪੰਜਵੀਂ ਤੱਕ ਅਤੇ ਛੇਵੀਂ ਤੋਂ ਦਸਵੀਂ ਤੱਕ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਪਹਿਲੇ ਭਾਗ ਭਾਗ ਵਿਚੋਂ ਸੁਖਪ੍ਰੀਤ ਕੌਰ ਨੇ ਪਹਿਲਾ ਸਥਾਨ, ਰੋਹਨਪ੍ਰੀਤ ਕੌਰ ਨੇ ਦੂਸਰਾ ਅਤੇ ਸਿਮਰਨਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦੂਜੇ ਭਾਗ ਦੇ ਛੇਵੀਂ ਤੋਂ ਦਸਵੀਂ ਤੱਕ ਦੇ ਬੱਚਿਆਂ ’ਚੋਂ ਆਸਥਾ ਅਤੇ ਸੰਦੀਪ ਕੌਰ ਨੇ ਪਹਿਲਾ ਸਥਾਨ, ਰਮਨਦੀਪ ਕੌਰ ਨੇ ਦੂਸਰਾ ਅਤੇ ਸ਼ੁਭਮ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਸੰਸਥਾ ਦਾ ਸਟਾਫ ਪ੍ਰੀਤਪਾਲ ਸਿੰਘ ਪ੍ਰੀਤ, ਜਸਪ੍ਰੀਤ ਕੌਰ, ਨਵਪ੍ਰੀਤ ਕੌਰ, ਬਲਜਿੰਦਰ ਕੌਰ, ਗੁਰਪ੍ਰੀਤ ਕੌਰ, ਸ਼ਰਨਜੀਤ ਕੌਰ, ਮਾਇਆ ਕੌਰ ਅਤੇ ਰਜਨੀ ਗਰਗ ਹਾਜ਼ਰ ਸਨ। ਸਮੁੱਚੇ ਪ੍ਰੋਗਰਾਮ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨੀਲਮਣੀ ਝਾਅ, ਆਸ਼ੂਤੋਸ਼ ਝਾਅ ਅਤੇ ਦੇਵੇਸ਼ ਝਾਅ ਨੇ ਬਾਖੂਬੀ ਨਿਭਾਈ।

Related News