ਸੰਸਕ੍ਰਿਤ ਸਿਖਾਉਣ ਲਈ 10 ਰੋਜ਼ਾ ਵਰਕਸ਼ਾਪ ਸ਼ੁਰੂ
Wednesday, Jan 30, 2019 - 09:11 AM (IST)

ਸੰਗਰੂਰ (ਬਾਂਸਲ)-ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਨੂੰ ਸੰਸਕ੍ਰਿਤ ਸਿਖਾਉਣ ਲਈ ਵਿਭਾਗ ਵੱਲੋਂ 10 ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ’ਚ ਨੇਪਾਲ ਤੋਂ ਆਏ ਰੋਸ਼ਨ ਵਿਦਿਆਰਥੀਆਂ ਨੂੰ ਟ੍ਰਨਿੰਗ ਦੇਣਗੇ। ਇਸ ਵਰਕਸ਼ਾਪ ਦਾ ਉਦਘਾਟਨ ਕਰਦੇ ਹੋਏ ਪ੍ਰਿੰਸੀਪਲ ਸੁਖਬੀਰ ਸਿੰਘ ਥਿੰਦ ਨੇ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਇਸੇ ਤਰ੍ਹਾਂ ਵਿਭਾਗ ਦੀਆਂ ਗਤੀਵਿਧੀਆਂ ’ਚ ਵਿਭਾਗ ਮੁਖੀ ਡਾ. ਰਸ਼ਮੀ ਵੀ ਸਹਿਯੋਗ ਦਿੰਦੇ ਰਹਿਣਗੇ ਅਤੇ ਸਮੇਂ-ਸਮੇਂ ’ਤੇ ਸੰਸਕ੍ਰਿਤ ਦੀਆਂ ਕਿਤਾਬਾਂ ਵੀ ਉਪਲੱਬਧ ਕਰਵਾਉਣਗੇ। ਵਿਭਾਗ ਮੁਖੀ ਡਾ. ਰਸ਼ਮੀ ਨੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਆਪਣੇ ਪ੍ਰਾਚੀਨ ਭਾਰਤੀ ਸੰਸਕਾਰਾਂ ਵੱਲ ਮੁਡ਼ਨ ਦੀ ਅਪੀਲ ਕੀਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ, ਪ੍ਰੋ. ਦਿਨੇਸ਼ ਕੁਮਾਰ, ਪ੍ਰੋ. ਸੰਦੀਪ ਸਿੰਘ ਅਤੇ ਮੈਡਮ ਮਨਪ੍ਰੀਤ ਕੌਰ ਖੁਰਮੀ ਵੀ ਅਤੇ ਹੋਰ ਸਟਾਫ਼ ਮੈਂਬਰਜ਼ ਸ਼ਾਲ ਸ਼ਾਮਲ ਹੋਏ।