ਤਣਾਅ ਪ੍ਰਬੰਧਨ ਸਬੰਧੀ ਸੈਮੀਨਾਰ
Friday, Jan 18, 2019 - 09:42 AM (IST)

ਸੰਗਰੂਰ (ਜ਼ਹੂਰ)-ਸਰਕਾਰੀ ਹਾਈ ਸਕੂਲ ਅਮਾਮਗਡ਼੍ਹ ਵਿਖੇ ਮੁੱਖ ਅਧਿਆਪਕ ਮੁਹੰਮਦ ਯਾਕੂਬ ਚੌਧਰੀ ਦੀ ਅਗਵਾਈ ਹੇਠ ਤਣਾਅ ਪ੍ਰਬੰਧਨ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਸਰਕਾਰੀ ਕਾਲਜ ਮਾਲੇਰਕੋਟਲਾ ਦੇ ਪ੍ਰੋਫੈਸਰ ਡਾ. ਹਾਰੂਨ ਸ਼ਫੀਕ ਨੇ ਦੱਸਵੀਂ ਦੇ ਵਿਦਿਆਰਥੀਆਂ ਨੂੰ ਸਬੰਧਤ ਵਿਸ਼ੇ ’ਤੇ ਸੰਬੋਧਨ ਕੀਤਾ। ਦਸਵੀਂ ਦੀ ਬੋਰਡ ਪ੍ਰੀਖਿਆ ਹੋਣ ਕਾਰਨ ਅਜਕੱਲ ਵਿਦਿਆਰਥੀ ਬਹੁਤ ਜ਼ਿਆਦਾ ਤਣਾਅ ’ਚ ਰਹਿੰਦੇ ਹਨ। ਇਸ ਸਮੇਂ ਪ੍ਰੋਫੈਸਰ ਹਾਰੂਨ ਸ਼ਫੀਕ ਨੇ ਬਹੁਤ ਹੀ ਵਧੀਆ ਢੰਗ ਨਾਲ ਵਿਦਿਆਰਥੀਆਂ ਨੂੰ ਇਸ ਸਾਰੇ ਤਣਾਅ ਦੇ ਲੱਛਣਾਂ, ਕਾਰਨਾਂ ਅਤੇ ਇਨ੍ਹਾਂ ਤੋਂ ਬਚਣ ਦੇ ਢੰਗ ਬਾਰੇ ਜਾਣਕਾਰੀ ਦਿੱਤੀ। ਅੰਤ ’ਚ ਬਲਵਿੰਦਰ ਸਿੰਘ ਦੁਆਰਾ ਇਸ ਬਹੁ-ਮੁੱਲੀ ਜਾਣਕਾਰੀ ਲਈ ਪ੍ਰੋਫੈਸਰ ਹਾਰੂਨ ਸ਼ਫੀਕ ਦਾ ਧੰਨਵਾਦ ਕੀਤਾ। ਇਸ ਮੌਕੇ ਨੀਲਮ ਕੁਮਾਰੀ, ਕੁਲਵਿੰਦਰ ਸਿੰਘ ਅਤੇ ਮਹਿਤਾਬ ਆਲਮ ਵੀ ਹਾਜ਼ਰ ਸਨ।