ਵੀਡੀਓ ''ਚ ਦੇਖੋ ਚੋਰਾਂ ਨੇ ਕਿਵੇਂ ਉਡਾਈਆਂ 2 ਗੱਡੀਆਂ

08/06/2019 12:06:51 PM

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਦੇ ਲਹਿਰਾਗਾਗਾ 'ਚ ਸਾਰੀ ਰਾਤ ਚੋਰਾਂ ਦਾ ਤਾਂਡਵ ਚੱਲਦਾ ਰਿਹਾ ਅਤੇ ਇਹ ਤਾਂਡਵ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਿਆ। ਦਰਅਸਲ ਬੀਤੀ ਰਾਤ ਸੰਗਰੂਰ ਦੇ ਲਹਿਰਾਗਾਗਾ ਦੇ ਰਿਹਇਸ਼ੀ ਇਲਾਕੇ ਵਿਚੋਂ ਦੋ ਗੱਡੀਆਂ ਚੋਰੀ ਹੋ ਗਈਆਂ, ਜਿਨ੍ਹਾਂ 'ਚੋਂ ਇਕ ਪਿੱਕਅੱਪ ਗੱਡੀ ਹੈ, ਜਿਸ ਵਿਚ ਕੁਝ ਗੱਟਾ ਭਰਿਆ ਪਿਆ ਸੀ ਤੇ ਦੂਜੀ ਕਰੇਟਾ ਕਾਰ ਹੈ। ਚੋਰੀ ਦੀ ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਮੁਤਾਬਕ ਇਕ ਆਈ ਟਵੰਟੀ ਕਾਰ 'ਚੋਂ ਇਕ ਨਕਾਬਪੋਸ਼ ਉਤਰਿਆ ਹੈ ਅਤੇ ਪਿਕਅਪ ਗੱਡੀ ਨੂੰ ਸਟਾਰ ਕਰਕੇ ਨੌ-ਦੋ ਗਿਆਰਾਂ ਹੋ ਗਿਆ, ਜਦਕਿ ਦੂਜੀ ਚੋਰੀ 'ਚ ਚੋਰ ਕਰੇਟਾ ਗੱਡੀ ਨੂੰ ਸਟਾਰਟ ਨਹੀਂ ਕਰ ਸਕੇ, ਜਿਸ ਤੋਂ ਬਾਅਦ ਉਹ ਕਾਰ ਨੂੰ ਰੱਸੇ ਨਾਲ ਬੰਨ੍ਹ ਕੇ ਲੈ ਗਏ।

ਉਥੇ ਹੀ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ। ਏਨਾ ਹੀ ਨਹੀਂ, ਇਲਾਕੇ 'ਚੋਂ ਰਾਤ ਨੂੰ ਹੋਰ ਵੀ 2-3 ਗੱਡੀਆਂ ਚੋਰੀ ਹੋਣ ਦੀ ਖਬਰ ਹੈ, ਜਿਸਨੂੰ ਲੈ ਕੇ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।


cherry

Content Editor

Related News