ਕੈਪਟਨ ਦੇ ਦਿੱਲੀ ''ਚ ਪ੍ਰਚਾਰ ''ਤੇ ਬੋਲੇ ਧਰਮਸੋਤ, ''''ਠੋਕ ਕੇ ਜਿੱਤੇਗੀ ਕਾਂਗਰਸ''''
Monday, Feb 03, 2020 - 02:46 PM (IST)

ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਲੀ 'ਚ ਚੋਣ ਪ੍ਰਚਾਰ 'ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਦਿੱਲੀ 'ਚ ਕੈਪਟਨ ਦਾ ਪੈਰ ਪੈਂਦੇ ਹੀ ਕਾਂਗਰਸ ਜਿੱਤ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ 'ਚ ਕਾਂਗਰਸ ਵਲੋਂ ਨੀਤੀ ਨਾਲ ਰਣਨੀਤੀ ਬਣਾ ਕੇ ਚੋਣ ਲੜੀ ਜਾ ਰਹੀ ਹੈ। ਧਰਮਸੋਤ ਨੇ ਕਿਹਾ ਕਿ ਰੱਬੀ ਦੀ ਪੂਰੀ ਮਿਹਰ ਹੈ ਅਤੇ ਦਿੱਲੀ 'ਚ ਕਾਂਗਰਸ ਠੋਕ ਕੇ ਜਿੱਤ ਹਾਸਲ ਕਰੇਗੀ।
ਉਨ੍ਹਾਂ ਨੇ ਸੰਸਦ ਮੈਂਬਰ ਭਗਵੰਤ ਮਾਨ ਦੇ ਕਿਸ ਮੂੰਹ ਨਾਲ ਵੋਟਾਂ ਮੰਗਣ ਵਾਲੇ ਬਿਆਨ 'ਤੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਇਸ ਮੌਕੇ ਸਾਧੂ ਸਿੰਘ ਧਰਮਸੋਤ ਵਲੋਂ ਅਕਾਲੀ ਦਲ 'ਤੇ ਵੀ ਚੁਟਕੀ ਲਈ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਧੱਕੇ ਨਾਲ ਹੀ ਭੰਗੜਾ ਪਾਈ ਜਾ ਰਿਹਾ ਹੈ।