ਬੇਅਦਬੀ ਮਾਮਲੇ ''ਚ ਜਿੰਮੀ ਤੋਂ ਇਲਾਵਾ 4 ਹੋਰ ਡੇਰਾ ਪ੍ਰੇਮੀ ਗ੍ਰਿਫਤਾਰ

Sunday, Nov 11, 2018 - 12:17 PM (IST)

ਬਠਿੰਡਾ (ਵਰਮਾ) : ਬੀਤੇ ਦਿਨੀਂ ਗ੍ਰਿਫਤਾਰ ਮੁਲਜ਼ਮ ਜਿੰਮੀ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਐੱਸ. ਆਈ. ਟੀ. ਨੇ 4 ਹੋਰ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿੰਮੀ ਐੱਸ. ਆਈ. ਟੀ. ਦੇ ਕੋਲ 5 ਦਿਨ ਦੇ ਰਿਮਾਂਡ 'ਤੇ ਹੈ। ਇਸ ਸਬੰਧੀ ਐੱਸ. ਆਈ. ਟੀ. ਦੇ ਮੁਖੀ ਰਣਬੀਰ ਸਿੰਘ ਖਟੜਾ ਡੀ. ਆਈ. ਜੀ. ਲੁਧਿਆਣਾ ਨੇ ਦੱਸਿਆ ਕਿ ਐੱਸ. ਆਈ. ਟੀ. ਟੀਮ ਨੇ 45 ਮੈਂਬਰੀ ਡੇਰਾ ਸੱਚਾ ਸੌਦਾ ਕਮੇਟੀ ਦੇ ਮੈਂਬਰ ਜਤਿੰਦਰਬੀਰ ਅਰੋੜਾ ਉਰਫ ਜਿੰਮੀ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਚਾਰ ਹੋਰ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿਚ ਸੁਖਮੰਦਰ ਸਿੰਘ, ਕੁਲਦੀਪ ਸਿੰਘ, ਬਲਜੀਤ ਸਿੰਘ ਤੇ ਜਤਿੰਦਰਬੀਰ ਅਰੋੜਾ ਸ਼ਾਮਲ ਹਨ। 

ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਨੇ 5 ਬੇਅਦਬੀਆਂ ਕਬੂਲੀਆਂ ਹਨ। ਰਾਜਵੀਰ ਅਜੇ ਤੱਕ ਵੀ ਫਰਾਰ ਹੈ ਜਦਕਿ ਬੇਅਦਬੀਆਂ ਦਾ ਹੁਕਮ ਦੇਣ ਵਾਲੇ ਡੇਰਾ ਸੱਚਾ ਸੌਦਾ ਦੇ ਗੁਰਮੀਤ ਰਾਮ ਰਹੀਮ ਦਾ ਪੀ. ਏ. ਰਾਕੇਸ਼ ਕੁਮਾਰ ਪੁਲਸ ਦੀ ਗ੍ਰਿਫਤ ਤੋਂ ਅਜੇ ਵੀ ਦੂਰ ਹੈ। ਡੀ. ਆਈ. ਜੀ. ਖਟੜਾ ਨੇ ਦੱਸਿਆ ਕਿ ਬਰਗਾੜੀ ਅਤੇ ਭਗਤਾ 'ਚੋਂ ਮਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਵੱਖ-ਵੱਖ ਹਨ। ਭਗਤਾ ਵਾਲੇ ਸਰੂਪ ਦੇ ਅੰਗ ਨਵੇਂ ਸਨ ਜਦਕਿ ਬਰਗਾੜੀ 'ਚੋਂ ਪੁਰਾਣੇ ਸਰੂਪ ਦੇ ਅੰਗ ਮਿਲੇ ਸਨ। ਪੁਲਸ ਦੀ ਦਬਿਸ਼ ਨਾਲ ਡੇਰਾ ਸਲਾਬਤਪੁਰਾ ਦੇ ਨੇੜੇ ਪਿੰਡ ਭਗਤਾ ਵਿਚ ਜ਼ਿਆਦਾਰ ਡੇਰਾ ਪ੍ਰੇਮੀ ਰੂਪੋਸ਼ ਹੋ ਗਏ। ਪ੍ਰੇਮੀਆਂ ਵਿਚ ਪੂਰਾ ਖੌਫ ਪਾਇਆ ਜਾ ਰਿਹਾ ਹੈ। ਪੁਲਸ ਵੀ ਲਗਾਤਾਰ ਛਾਪੇਮਾਰੀ ਕਰ ਰਹੀ ਹੈ, ਜਿਸ ਨਾਲ ਉਥੇ ਦੇ ਕਾਰੋਬਾਰ 'ਤੇ ਵੀ ਅਸਰ ਪੈ ਰਿਹਾ ਹੈ। ਜ਼ਿਆਦਾਤਰ ਦੁਕਾਨਾਂ ਵੀ ਬੰਦ ਪਈਆਂ ਹਨ।  


Gurminder Singh

Content Editor

Related News