ਪੁਲਸ ਵਿਭਾਗ ’ਚ ਭਰਤੀ  ਕਰਵਾਉਣ  ਦਾ ਝਾਂਸਾ ਦੇ ਕੇ ਠੱਗੇ 4.35 ਲੱਖ ਰੁਪਏ

Sunday, Jul 08, 2018 - 12:17 AM (IST)

ਪੁਲਸ ਵਿਭਾਗ ’ਚ ਭਰਤੀ  ਕਰਵਾਉਣ  ਦਾ ਝਾਂਸਾ ਦੇ ਕੇ ਠੱਗੇ 4.35 ਲੱਖ ਰੁਪਏ

ਨਵਾਂਸ਼ਹਿਰ, (ਤ੍ਰਿਪਾਠੀ)- ਸੀ.ਆਈ.ਡੀ. ਵਿਭਾਗ ਦਾ ਕਰਮਚਾਰੀ ਦੱਸ ਕੇ ਪੁਲਸ ’ਚ ਭਰਤੀ ਕਰਵਾਉਣ  ਦੇ ਨਾਂ ’ਤੇ 4.35 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਪੁਲਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। 
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ  ਦੇ ਚੇਅਰਮੈਨ ਨੂੰ ਭੇਜੇ ਸ਼ਿਕਾਇਤ ਪੱਤਰ ’ਚ ਸ਼ਿੰਗਾਰਾ ਰਾਮ ਪੁੱਤਰ ਸ਼ਰਦਾ ਰਾਮ ਵਾਸੀ ਪਿੰਡ ਹੰਸਰੋਂ ਨੇ ਦੱਸਿਆ ਕਿ  ਉਸ ਦੇ ਪਿੰਡ  ਦੇ ਇਕ ਵਿਅਕਤੀ  ਦੇ ਘਰ ’ਚ ਰਹਿਣ ਵਾਲੇ ਅਸ਼ਵਨੀ ਕੁਮਾਰ  ਪੁੱਤਰ ਪ੍ਰਵੀਨ ਕੁਮਾਰ   ਦੇ ਨਾਲ ਉਸ ਦੀ ਜਾਣ-ਪਛਾਣ ਹੋ ਗਈ ਸੀ। ਅਸ਼ਵਨੀ ਕੁਮਾਰ  ਨੇ ਉਸ ਨੂੰ ਦੱਸਿਆ ਕਿ ਉਹ ਸੀ.ਆਈ.ਡੀ. ਵਿਭਾਗ ’ਚ ਕੰਮ ਕਰਦਾ ਹੈ ਅਤੇ ਉਸ ਦੇ ਪੁੱਤਰ ਅਮਨ ਨੂੰ ਪੁਲਸ ’ਚ ਭਰਤੀ ਕਰਵਾ ਸਕਦਾ ਹੈ, ਜਿਸ ਲਈ ਉਸ ਨੇ 6 ਲੱਖ ਰੁਪਏ ਦੀ ਮੰਗ ਕੀਤੀ।  ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਅਸ਼ਵਨੀ  ਦੇ ਝਾਂਸੇ ’ਚ ਆਉਣ ਕਾਰਨ ਉਸ ਨੇ ਉਸ ਨੂੰ 4.35 ਲੱਖ ਰੁਪਏ  ਦੇ ਦਿੱਤੇ  ਪਰ ਕੁਝ ਦਿਨਾਂ ਬਾਅਦ ਜਦੋਂ ਉਹ ਉਸ ਦੇ ਕਿਰਾਏ  ਦੇ ਕਮਰੇ ’ਚ ਗਿਆ ਤਾਂ ਉਹ ਉਥੇ ਨਹੀਂ ਸੀ । ਉਸ ਵੇਲੇ ਉਸ ਨੂੰ ਪਤਾ ਲੱਗਿਆ ਕਿ ਉਹ ਆਪਣਾ ਸਾਮਾਨ ਲੈ ਕੇ ਇਥੋਂ ਜਾ ਚੁੱਕਾ ਹੈ।
  ਇਸ ਸਬੰਧੀ ਉਸ ਦੇ ਮਕਾਨ ਮਾਲਕ ਨੂੰ ਵੀ ਕੁਝ ਨਹੀਂ ਪਤਾ ਸੀ।  ਉਸ ਨੇ ਦੱਸਿਆ  ਕਿ ਅਸ਼ਵਨੀ ਕੁਮਾਰ ਕੋਲ ਪੀ.ਬੀ.10-ਡੀ.ਡੀ. 7874 ਮੋਟਰਸਾਈਕਲ ਸੀ। ਇਸ ਸ਼ਿਕਾਇਤ ਦੀ ਜਾਂਚ ਇੰਸਪੈਕਟਰ ਗੁਰਮੁੱਖ ਸਿੰਘ  ਵੱਲੋਂ ਕਰਨ ਉਪਰੰਤ ਦਿੱਤੀ ਗਈ ਰਿਪੋਰਟ  ਦੇ ਅਾਧਾਰ ’ਤੇ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਅਸ਼ਵਨੀ ਕੁਮਾਰ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News