ਲਡ਼ੋਆ ਪੰਚਾਇਤ ਵਲੋਂ ਵਿਕਾਸ ਕਾਰਜ ਆਰੰਭ
Friday, Feb 08, 2019 - 04:27 AM (IST)
ਰੋਪੜ (ਛਿੰਜੀ ਲਡ਼ੋਆ) - ਗ੍ਰਾਮ ਪੰਚਾਇਤ ਲਡ਼ੋਆ ਵਲੋਂ ਅਧੂਰੀ ਰਹਿੰਦੀ ਕਾਲੋਨੀਆਂ ਦੀ ਗਲੀ ’ਚ ਕੰਕਰੀਟ ਪਾਉਣ ਨਾਲ ਵਿਕਾਸ ਕਾਰਜਾਂ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਮੁਲਖਰਾਜ ਛਿੰਜੀ ਅਤੇ ਪੰਚ ਕੁਲਵਿੰਦਰ ਕੌਰ, ਚਰਨਜੀਤ ਸਿੰਘ ਅਤੇ ਮਨੋਹਰ ਸਿੰਘ ਗਰਚਾ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਕਾਰਜਾਂ ਦੀ ਰਫਤਾਰ ਘੱਟ ਨਹੀਂ ਹੋਣ ਦਿੱਤੀ ਜਾਵੇਗੀ। ਉਸਦੇ ਨਾਲ-ਨਾਲ ਸਿਹਤ ਸਹੂਲਤਾਂ ਤੇ ਸਿੱਖਿਆ ਦੇ ਖੇਤਰ ਵੱਲ ਉਚੇਚੇ ਤੌਰ ’ਤੇ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਅਮਰਨਾਥ ਸਿੰਘ ਸ਼ੇਰ ਗਿੱਲ, ਜਸਵੀਰ ਸਿੰਘ, ਨਿਰਮਲ ਸਿੰਘ, ਰੰਧਾਵਾ ਸਿੰਘ, ਨਿਰਮਲ ਕੌਰ ਤੇ ਸਾਬਕਾ ਪੰਚ ਹਰਜਾਪ ਸਿੰਘ, ਤਰਸੇਮ ਲਾਲ ਆਦਿ ਹਾਜ਼ਰ ਸਨ।
