ਜਾਗਰੂਕਤਾ ਅਤੇ ਮੈਡੀਕਲ ਚੈੱਕਅਪ ਕੈਂਪ ਲਾਇਆ
Friday, Feb 08, 2019 - 04:26 AM (IST)
ਰੋਪੜ (ਪੂਜਾ, ਮੂੰਗਾ) - ਤੰਦਰੁਸਤ ਪੰਜਾਬ ਸਿਹਤ ਮੁਹਿੰਮ ਤਹਿਤ ਪਿੰਡ ਥਾਂਦੀਆਂ ਵਿਖੇ ਪੀ.ਐੱਚ.ਸੀ. ਸੁੱਜੋਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਰਬੰਸ ਸਿੰਘ ਜੀ ਦੀ ਰਹਿਨੁਮਾਈ ਹੇਠ ਜਾਗਰੂਕਤਾ ਅਤੇ ਮੈਡੀਕਲ ਕੈਂਪ ਲਾਇਆ ਗਿਆ। ਜਿਸ ’ਚ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਸਮੇਂ ਆਰ.ਬੀ.ਐੱਸ.ਕੇ. ਦੀ ਟੀਮ ਜਿਸ ਵਿਚ ਡਾਕਟਰ ਅਤੇ ਫਰਮਾਸਿਸਟ ਸ਼ਾਮਿਲ ਸਨ ਵਲੋਂ ਲੋਕਾਂ ਦਾ ਬਲੱਡ-ਚੈੱਕਅਪ ਤੇ ਹੋਰ ਮੈਡੀਕਲ ਚੈੱਕਅਪ ਕੀਤੇ ਗਏ ਅਤੇ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਪਰਮਜੀਤ ਭੰਗੂ , ਸੰਦੀਪ ਕੁਮਾਰ, ਸਤਨਾਮ ਕੌਰ, ਸੁਸ਼ਮਾ ਕੁਮਾਰੀ , ਇਕਬਾਲ ਕੌਰ , ਹਰਵਿੰਦਰ ਪਾਲ , ਕ੍ਰਿਸ਼ਨਾ ਦੇਵੀ , ਆਸ਼ਾ ਵਰਕਰ, ਰਾਮ ਅਤੇ ਹੋਰ ਪੰਚਾਇਤ ਮੈਂਬਰ ਹਾਜ਼ਰ ਸਨ।
