‘ਬੈਸਟ ਆਊਟ ਆਫ ਵੇਸਟ’ ਮੁਕਾਬਲੇ ਕਰਵਾਏ
Friday, Feb 08, 2019 - 04:25 AM (IST)
ਰੋਪੜ (ਬ੍ਰਹਮਪੁਰੀ)- ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ ਆਫ ਐਜੂਕੇਸ਼ਨ ਮਨਸੋਵਾਲ ਵਿਖੇ ਪ੍ਰਿੰ. ਡਾ. ਜੋਗਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ‘ਬੈਸਟ ਆਊਟ ਆਫ ਵੇਸਟ’ ਅੰਤਰ ਹਾਊਸ ਮੁਕਾਬਲਾ ਕਰਵਾਇਆ ਗਿਆ।ਇਸ ਮੁਕਾਬਲੇ ਵਿਚ ਬੀ.ਐੱਡ. ਸਮੈਸਟਰ 2 ਅਤੇ ਸਮੈਸਟਰ-4 ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਵਿਦਿਆਰਥਣਾਂ ਵਲੋਂ ਵੱਖ-ਵੱਖ ਵਾਲ ਹੈਂਗਿੰਗ, ਗੁਲਦਸਤੇ, ਪਾਏਦਾਨ, ਸ਼ੋ ਪੀਸ ਬਣਾਏ ਗਏ। ਜਿਨ੍ਹਾਂ ਵਿਚ ਪੁਰਾਣੇ ਕੱਪਡ਼ੇ, ਚੂਡ਼ੀਆਂ, ਚੂਡ਼ਾ, ਕਾਗਜ਼, ਪਲਾਸਟਿਕ ਦੀਆਂ ਬੋਤਲਾਂ, ਪਾਲੀਥੀਨ ਦੀ ਵਰਤੋਂ ਕੀਤੀ ਗਈ। ‘ਬੈਸਟ ਆਊਟ ਆਫ ਵੇਸਟ’ ਮੁਕਾਬਲੇ ਵਿਚ ਕਲਪਨਾ ਚਾਵਲਾ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਜੋਗਿੰਦਰ ਸਿੰਘ ਰਾਣਾ ਨੇ ‘ਬੈਸਟ ਆਊਟ ਆਫ ਵੇਸਟ’ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਪ੍ਰੋ. ਮਧੂ ਕੰਵਰ, ਪ੍ਰੋ. ਪੂਨਮ, ਪ੍ਰੋ. ਮਨਜੀਤ ਕੌਰ, ਪ੍ਰੋ. ਮਮਤਾ, ਪ੍ਰੋ. ਪਰਵੀਨ ਕੌਰ ਤੇ ਸ਼੍ਰੀਮਤੀ ਸੋਨੀਆ ਸ਼ਰਮਾ ਹਾਜ਼ਰ ਸਨ।
