ਚੰਨੀ ਨੇ ਸੁਖਬੀਰ ਦੇ ਗਾਤਰੇ 'ਤੇ ਕੀਤਾ ਵਿਅੰਗ (ਵੀਡੀਓ)

Friday, Mar 29, 2019 - 11:39 AM (IST)

ਰੂਪਨਗਰ(ਸੱਜਣ ਸੈਣੀ) : ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਇਕ ਅਤੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਖਬੀਰ ਬਾਦਲ ਦੇ ਗਾਤਰੇ 'ਤੇ ਵਿਅੰਗ ਕੀਤਾ ਹੈ। ਵਿਅੰਗ ਕਰਦੇ ਹੋਏ ਉਨ੍ਹਾਂ ਕਿਹਾ ਕਿ 'ਚਲੋ ਝੂਠਾ ਹੀ ਸਹੀ, ਸੁਖਬੀਰ ਨੇ ਗਾਤਰਾ ਪਾ ਤਾਂ ਲਿਆ।' ਇਸ ਦੌਰਾਨ ਚੰਨੀ ਨੇ ਕਿਹਾ ਕਿ ਬਰਗਾੜੀ ਗੋਲੀ ਕਾਂਡ ਬਾਦਲਾਂ ਦੇ ਹੁਕਮ 'ਤੇ ਹੋਇਆ ਸੀ। ਉਨ੍ਹਾਂ ਕਿਹਾ ਕਿ ਗੋਲੀਕਾਂਡ ਦੇ ਦੋਸ਼ੀ ਪੁਲਸ ਅਧਿਕਾਰੀਆਂ ਤੋਂ ਬਾਅਦ ਹੁਣ ਬਾਦਲਾਂ ਨੂੰ ਚੁੱਕਣ ਦੀ ਵਾਰੀ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਨਾ ਕੌਮ ਨੇ ਬਖਸ਼ਣਾ ਹੈ ਅਤੇ ਨਾ ਹੀ ਕਾਨੂੰਨ ਨੇ।

ਇਸ ਦੌਰਾਨ ਚੰਨੀ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਐੱਮ.ਪੀ. ਪ੍ਰੇਮ ਸਿੰਘ ਚੰਦੂਮਾਜਰਾ 'ਤੇ ਵੀ ਸਿਆਸੀ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਚੰਦੂਮਾਜਰਾ ਨੇ 5 ਸਾਲਾਂ ਵਿਚ ਪਿੰਡ ਨੂੰ ਵਿਕਾਸ ਲਈ ਇਕ ਪੈਸਾ ਨਹੀਂ ਦਿੱਤਾ। ਉਲਟ ਜੋ ਪਿੰਡਾਂ ਨੂੰ ਟੈਂਕਰ, ਬੈਂਚ ਅਤੇ ਜਿੰਮ ਦਿੱਤੇ ਗਏ ਸਨ ਉਨ੍ਹਾਂ ਵਿਚੋਂ ਇਹ ਐੱਮ.ਪੀ ਖੁਦ ਹੀ ਕਮਿਸ਼ਨ ਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਹਲਕੇ ਦੇ ਲੋਕ ਚੰਦੂਮਾਰਜਾ ਨੂੰ ਮੂੰਹ ਨਹੀਂ ਲਾਉਣਗੇ। 


cherry

Content Editor

Related News