ਲੜਕੀ ਤੋਂ ਮੋਬਾਈਲ ਫੋਨ ਲੁੱਟਣ ਦੌਰਾਨ ਮੋਟਰਸਾਈਕਲ ਤੋਂ ਡਿੱਗੇ ਲੁਟੇਰੇ, ਪੁਲਸ ਨੇ ਕੀਤੇ ਗ੍ਰਿਫ਼ਤਾਰ
Thursday, May 15, 2025 - 07:52 AM (IST)

ਫਗਵਾੜਾ (ਜਲੋਟਾ) : ਫਗਵਾੜਾ ਵਿੱਚ ਸਾਈਕਲ 'ਤੇ ਆਪਣੀ ਮਾਂ ਨਾਲ ਘਰ ਵਾਪਸ ਆ ਰਹੀ ਇੱਕ ਲੜਕੀ ਪਾਸੋਂ ਉਸਦਾ ਮੋਬਾਈਲ ਫੋਨ ਲੁੱਟਣ ਦੀ ਕੋਸ਼ਿਸ਼ ਕਰਦਿਆਂ 3 ਲੁਟੇਰੇ ਮੋਟਰਸਾਈਕਲ ਤੋਂ ਡਿੱਗ ਕੇ ਜ਼ਖਮੀ ਹੋਣ ਅਤੇ ਇਹਨਾਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ।
ਜਾਣਕਾਰੀ ਮੁਤਾਬਕ ਗੰਗਾ ਦੇਵੀ ਪਤਨੀ ਲੇਟ ਅਰੁਣ ਯਾਦਵ ਵਾਸੀ ਦਰਵੇਸ਼ ਪਿੰਡ ਨੇ ਥਾਣਾ ਸਤਨਾਮਪੁਰਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਆਪਣੀ ਲੜਕੀ ਨਾਲ ਸਾਈਕਲ 'ਤੇ ਘਰ ਵਾਪਸ ਆ ਰਹੀ ਸੀ ਤਾਂ ਇਸੇ ਦੌਰਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਲੁਟੇਰਿਆਂ ਨੇ ਉਸਦੀ ਲੜਕੀ ਪਾਸੋਂ ਉਸ ਦਾ ਮੋਬਾਈਲ ਫੋਨ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਇਸੇ ਦੌਰਾਨ ਉਸ ਦੀ ਲੜਕੀ ਨੇ ਬਹਾਦਰੀ ਨਾਲ ਇਕ ਲੁਟੇਰੇ ਨੂੰ ਉਸ ਦੇ ਕੱਪੜਿਆਂ ਤੋਂ ਫੜ ਲਿਆ ਜਿਸ ਤੋਂ ਬਾਅਦ ਮੋਟਰਸਾਈਕਲ ਦੇ ਨਾਲ ਹੀ ਲੁਟੇਰੇ ਉਸ ਦੀ ਲੜਕੀ ਨੂੰ ਘੜੀਸਦੇ ਹੋਏ ਕਾਫੀ ਦੂਰ ਤੱਕ ਲੈ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! CM ਮਾਨ ਵੱਲੋਂ ਵੱਡੇ ਬਦਲਾਅ ਦਾ ਐਲਾਨ
ਗੰਗਾ ਦੇਵੀ ਮੁਤਾਬਕ ਇਸ ਲੁੱਟ-ਖੋਹ ਦੌਰਾਨ ਉਸ ਦੀ ਲੜਕੀ ਜ਼ਖਮੀ ਹੋ ਗਈ। ਉਸਨੇ ਦੱਸਿਆ ਕਿ ਇਸੇ ਦੌਰਾਨ ਤਿੰਨੋਂ ਲੁਟੇਰੇ ਮੋਟਰਸਾਈਕਲ ਤੋਂ ਡਿੱਗ ਗਏ ਜਿਨ੍ਹਾਂ ਨੂੰ ਪੁਲਸ ਨੇ ਜ਼ਖਮੀ ਹਾਲਤ ਵਿੱਚ ਮੌਕੇ 'ਤੇ ਪੁੱਜ ਕੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਲੁਟੇਰਿਆਂ ਦੀ ਪਛਾਣ ਦੀਪਕ ਉਰਫ ਦੀਪੂ, ਲਵਪ੍ਰੀਤ ਸਿੰਘ ਉਰਫ ਕਾਕਾ ਦੋਵੇਂ ਵਾਸੀ ਮੁਹੱਲਾ ਭਗਤਪੁਰਾ ਫਗਵਾੜਾ ਅਤੇ ਜਸਪ੍ਰੀਤ ਸਿੰਘ ਉਰਫ ਕਰਨ ਵਾਸੀ ਡਾ. ਅੰਬੇਡਕਰ ਚੌਕ ਹਦੀਆਬਾਦ ਫਗਵਾੜਾ ਵਜੋਂ ਹੋਈ ਹੈ। ਥਾਣਾ ਸਤਨਾਮਪੁਰਾ ਦੀ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਬਾਅਦ ਇਸ ਦੇਸ਼ ਖ਼ਿਲਾਫ਼ ਭਾਰਤੀਆਂ ਦਾ ਭੜਕਿਆ ਗੁੱਸਾ, ਕਰੋੜਾਂ ਦਾ ਕਰਵਾ ਦਿੱਤਾ ਨੁਕਸਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8