ਰਿਟਾ. ਡੀ. ਜੀ. ਪੀ. ਮਹਿਲ ਸਿੰਘ ਭੁੱਲਰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ

03/12/2018 3:50:11 AM

ਜਲੰਧਰ (ਰਾਹੁਲ)— ਪੰਜਾਬ ਹਥਿਆਰਬੰਦ ਪੁਲਸ ਫੋਰਸ ਨੂੰ ਪੰਜਾਬ ਪੁਲਸ ਦੀ ਖੇਡ ਨਰਸਰੀ ਦੇ ਰੂਪ ਵਿਚ ਪਛਾਣ ਦਿਵਾਉਣ ਵਾਲੇ ਰਿਟਾ. ਡੀ. ਜੀ. ਪੀ. ਮਹਿਲ ਸਿੰਘ ਭੁੱਲਰ ਨੂੰ ਜ਼ਿੰਦਗੀ ਭਰ ਖੇਡ ਵਿਕਾਸ 'ਚ ਦਿੱਤੇ ਗਏ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ। ਸਥਾਨਕ ਪੀ. ਏ. ਪੀ. ਹੈੱਡਕੁਆਰਟਰ 'ਚ ਖਤਮ ਹੋਈਆਂ ਚਾਰ ਰੋਜ਼ਾ ਖੇਡਾਂ ਦੌਰਾਨ ਵੀ. ਕੇ. ਭੰਵਰਾ (ਡੀ. ਜੀ. ਪੀ. ਪ੍ਰੋਵਿਜ਼ਨਿੰਗ ਤੇ ਮਾਡਰਨਾਈਜ਼ੇਸ਼ਨ) ਨੇ ਰਿਟਾ. ਡੀ. ਜੀ. ਪੀ. ਮਹਿਲ ਸਿੰਘ ਭੁੱਲਰ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। 
ਇਸ ਮੌਕੇ ਕਈ ਅਜਿਹੇ ਹੋਰ ਅਧਿਕਾਰੀ ਵੀ ਹਾਜ਼ਰ ਸਨ, ਜਿਨ੍ਹਾਂ ਨੂੰ ਖੁਦ ਭੁੱਲਰ ਨੇ ਪੰਜਾਬ ਪੁਲਸ 'ਚ ਭਰਤੀ ਕਰਵਾਇਆ ਸੀ। ਇਸ ਮੌਕੇ ਰਿਟਾ. ਏ. ਡੀ. ਜੀ. ਪੀ. ਗੁਰਦੇਵ ਸਿੰਘ ਸਹੋਤਾ, ਏ. ਡੀ. ਜੀ. ਪੀ. ਪੀ. ਏ. ਪੀ. ਕੁਲਦੀਪ ਸਿੰਘ (ਆਈ. ਪੀ. ਐੱਸ.), ਪ੍ਰੋਗਰਾਮ ਸਕੱਤਰ ਅਰੁਣਪਾਲ ਸਿੰਘ, ਤਜਿੰਦਰਪਾਲ ਸਿੰਘ, ਅਰਪਿਤ ਸ਼ੁਕਲਾ, ਅਮਰ ਸਿੰਘ ਚਾਹਲ (ਸਾਰੇ ਆਈ. ਜੀ.), ਪ੍ਰਵੀਨ ਸਿਨ੍ਹਾ ਪੁਲਸ ਕਮਿਸ਼ਨਰ ਜਲੰਧਰ, ਐੱਸ. ਕੇ. ਕਾਲੀਆ, ਬਾਬੂ ਲਾਲ ਮੀਣਾ, ਜਸਕਰਨ ਸਿੰਘ (ਸਾਰੇ ਡੀ. ਆਈ. ਜੀ.), ਪਵਨ ਕੁਮਾਰ ਉੱਪਲ, ਹਰਕਮਲਪ੍ਰੀਤ ਸਿੰਘ ਖੱਖ, ਸ਼ਵਿੰਦਰ ਸਿੰਘ, ਰਘੁਵੀਰ ਸਿੰਘ, ਕੁਲਵਿੰਦਰ ਸਿੰਘ ਥਿਆੜਾ (ਸਾਰੇ ਕਮਾਂਡੈਂਟ), ਮਨਜੀਤ ਸਿੰਘ ਢੇਸੀ ਖੇਡ ਸਕੱਤਰ ਪੰਜਾਬ ਪੁਲਸ, ਮਨਜੀਤ ਸਿੰਘ ਏ. ਆਈ. ਜੀ. ਤੇ ਹੋਰ ਹਾਜ਼ਰ ਸਨ।


Related News