ਆਲ ਇੰਡੀਆ ਲੋਕੋ ਰਨਿੰਗ ਸਟਾਫ਼ ਐਸੋਸੀਏਸ਼ਨ ਨੇ ਮੰਗਾਂ ਸਬੰਧੀ ਕੀਤੀ ਗੇਟ ਰੈਲੀ

Tuesday, Nov 21, 2017 - 01:19 AM (IST)

ਪਠਾਨਕੋਟ, (ਸ਼ਾਰਦਾ)- ਆਲ ਇੰਡੀਆ ਲੋਕੋ ਰਨਿੰਗ ਸਟਾਫ਼ ਐਸੋ. ਨਾਰਦਰਨ ਰੇਲਵੇ ਦੀ ਸਥਾਨਕ ਇਕਾਈ ਨੇ ਕੇਂਦਰੀ ਕਾਰਜਕਾਰਨੀ ਦੇ ਨਿਰਦੇਸ਼ਾਂ 'ਤੇ ਲੋਕੋ ਲਾਬੀ 'ਚ ਮੰਗਾਂ ਸਬੰਧੀ ਗੇਟ ਰੈਲੀ ਕੀਤੀ, ਜਿਸ ਦੀ ਅਗਵਾਈ ਪ੍ਰਧਾਨ ਕਾ. ਯਸ਼ਪਾਲ ਨੇ ਕੀਤੀ ਅਤੇ ਪੁਰਜ਼ੋਰ ਢੰਗ ਨਾਲ ਮੰਗਾਂ ਉਠਾਈਆਂ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਅੰਤ ਵਿਚ ਐੱਸ. ਐੱਸ. ਈ. ਲੋਕੋ ਨੂੰ ਮੰਗਾਂ ਦਾ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਸਤਨਾਮ, ਗੁਰੂਰਾਜ, ਵਿਕਾਸ, ਅਮਿਤ, ਰਾਹੁਲ, ਅਵਤਾਰ ਆਦਿ ਮੌਜੂਦ ਸਨ। 


Related News