ਰਿੰਕੂ ਢਿੱਲੋਂ ਸੋਸ਼ਲ ਮੀਡੀਆ ਵਿੰਗ ਕਾਂਗਰਸ ਦੇ ਸੂਬਾ ਕੋਆਰਡੀਨੇਟਰ ਨਿਯੁਕਤ
Monday, Jun 25, 2018 - 09:56 PM (IST)
ਝਬਾਲ,(ਲਾਲੂਘੁੰਮਣ)— ਕਾਂਗਰਸ ਸੋਸ਼ਲ ਮੀਡੀਆ ਵਿੰਗ ਦੇ ਮਾਝਾ ਅਤੇ ਦੁਆਬਾ ਜੋਨਾਂ ਦੇ ਚੇਅਰਮੈਨ ਵਜੋਂ ਲੰਬਾ ਸਮਾਂ ਵਧੀਆ ਸੇਵਾਵਾਂ ਨਿਭਾਉਣ ਵਾਲੇ ਦਵਿੰਦਰਬੀਰ ਸਿੰਘ ਰਿੰਕੂ ਢਿੱਲੋਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸੋਸ਼ਲ ਮੀਡੀਆ ਵਿੰਗ ਕਾਂਗਰਸ ਦਾ ਸੂਬਾ ਕੋਆਰਡੀਨੇਟਰ ਨਿਯੁਕਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵ-ਨਿਯੁਕਤ ਕੋਆਰਡੀਨੇਟਰ ਦਵਿੰਦਰਬੀਰ ਸਿੰਘ ਰਿੰਕੂ ਢਿੱਲੋਂ ਨੇ ਦੱਸਿਆ ਕਿ ਰਾਹੁਲ ਗਾਂਧੀ ਵੱਲੋਂ ਭੇਜਿਆ ਗਿਆ ਨਿਯੁਕਤੀ ਪੱਤਰ ਉਨ੍ਹਾਂ ਨੂੰ ਆਲ ਇੰਡੀਆ ਕਾਂਗਰਸ ਸੋਸ਼ਲ ਮੀਡੀਆ ਵਿੰਗ ਦੀ ਇੰਚਾਰਜ ਮੈਡਮ ਦਿਵਿਆ ਸੁਪਾਦਨਾ ਵੱਲੋਂ ਸੌਂਪਿਆ ਗਿਆ ਹੈ।
ਇਸ ਮੌਕੇ ਰਿੰਕੂ ਢਿੱਲੋਂ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਡਾ. ਹਰਜੋਤ ਕਮਲ, ਆਲ ਇੰਡੀਆ ਕਾਂਗਰਸ ਸੋਸ਼ਲ ਮੀਡੀਆ ਵਿੰਗ ਦੇ ਦਿੱਲੀ ਇੰਚਾਰਜ ਸਮਰਾਟ ਢੀਂਗਰਾ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਓ. ਐੱਸ. ਡੀ. ਕਮ ਸਿਆਸੀ ਸਲਾਹਕਾਰ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੈਂ ਆਪਣੀ ਜਿੰਮੇਵਾਰੀ ਨੂੰ ਪਹਿਲਾਂ ਵਾਂਗ ਪੂਰੀ ਤਨਦੇਹੀ ਨਾਲ ਨਿਭਾਂਉਦੇ ਹੋਏ ਕਾਂਗਰਸ ਦੇ 2019 ਮਿਸ਼ਨ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਮਿਹਨਤ ਕਰਾਂਗਾ। ਇਸ ਮੌਕੇ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ, ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ, ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ, ਅਟਾਰੀ ਤੋਂ ਵਿਧਾਇਕ ਤਰਸ਼ੇਮ ਸਿੰਘ ਡੀ. ਸੀ. ਸਮੇਤ ਕਾਂਗਰਸ ਦੀ ਸਲਾਹਕਾਰ ਕਮੇਟੀ ਦੇ ਸੂਬਾਈ ਆਗੂ ਸਰਵਨ ਸਿੰਘ ਧੁੰਨ, ਵਿਜੇਪਾਲ ਚੌਧਰੀ, ਰਮਿੰਦਰ ਸਿੰਘ ਰੰਮੀ, ਨਿਸ਼ਾਨ ਸਿੰਘ ਮੁਡਿੰਆਲਾ, ਚੇਅਰਮੈਨ ਲਾਲੀ ਸੰਧੂ ਓਠੀਆਂ, ਗੁਰਮੀਤ ਸਿੰਘ ਓਠੀਆਂ, ਬੰਟੀ ਗੰਡੀਵਿੰਡ, ਡਾ. ਸੋਨੂੰ ਝਬਾਲ ਆਦਿ ਵੱਲੋਂ ਰਿੰਕੂ ਢਿੱਲੋਂ ਨੂੰ ਵਧਾਈਆਂ ਦਿੱਤੀਆਂ ਗਈਆਂ।
