ਜਨ ਸ਼ਕਤੀ ਪਾਰਟੀ ਨੇ ਸ਼ੁਰੂ ਕੀਤਾ ਲਾਲ ਲਕੀਰ ਖਤਮ ਕਰੋ ਚੇਤਨਾ ਮਾਰਚ
Saturday, Jan 27, 2018 - 05:49 PM (IST)

ਬਾਘਾਪੁਰਾਣਾ ( ਰਾਕੇਸ਼) - ਸੂਬੇ 'ਚ ਬਠਿੰਡਾ, ਬਾਘਾਪੁਰਾਣਾ ਤੋਂ ਫਰੀਦਕੋਟ ਤੱਕ ਸ਼ੁਰੂ ਕੀਤੀ ਲਾਲ ਲਕੀਰ ਖਤਮ ਕਰੋ ਚੇਤਨਾ ਮਾਰਚ ਅੱਜ ਬਾਘਾਪੁਰਾਣਾ ਤੋਂ ਸ਼ੁਰੂ ਕੀਤਾ ਗਿਆ, ਜਿਸ ਦੀ ਅਗਵਾਈ ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਵੱਲੋਂ ਕੀਤੀ ਗਈ।। ਇਸ ਮੌਕੇ ਸੂਬਾ ਪ੍ਰਧਾਨ ਗਹਿਰੀ ਨੇ ਕਿਹਾ ਕਿ ਦੇਸ਼ ਦੀ ਅਜਾਦੀ ਦੇ 70 ਸਾਲ ਬੀਤ ਚੁੱਕੇ ਹੋਣ ਦੇ ਬਾਵਜੂਦ ਪੰਜਾਬ ਦੇ 70 ਤੋਂ 80 ਫੀਸਦੀ ਲੋਕ ਅਪਣੇ ਘਰਾਂ 'ਚ ਰਹਿੰਦੇ ਹੋਏ ਬੇਘਰ ਹਨ ਅਤੇ ਖਾਨਾ ਵਿਦੇਸ਼ਾਂ ਦੀ ਤਰਾਂ ਬਿਟਾਂ ਰਜਿਸਟਰੀਆਂ ਲਾਲ ਲਕੀਰ ਅੰਦਰ ਸਮਾਲਾਟ ਪੰਚਾਇਤੀ ਜ਼ਮੀਨਾਂ 'ਤੇ ਰਹਿਣ ਲਈ ਮਜ਼ਬੂਰ ਹਨ। ਗਹਿਰੀ ਨੇ ਕਿਹਾ ਕਿ ਪੰਜਾਬ ਦੇ 40 ਫੀਸਦੀ ਦਲਿਤਾਂ 'ਚੋਂ 95 ਫੀਸਦੀ ਅਤੇ ਸਾਰੀ ਅਬਾਦੀ ਦੀ 80 ਫੀਸਦੀ ਲੋਕਾਂ ਨਾਲ ਹੁਣ ਤੱਕ ਪੰਜਾਬ 'ਚ ਬਣ ਚੁੱਕੀਆਂ ਸਰਕਾਰਾਂ ਨੇ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਤੋਂ ਦਸੰਬਰ 2016 'ਚ ਚਿਰਾਗ ਪਾਸਵਾਨ ਤੇ ਰਾਮ ਬਿਲਾਸ ਪਾਸਵਾਨ ਕੇਂਦਰੀ ਫੂਡ ਸਪਲਾਈ ਮੰਤਰੀ ਭਾਰਤ ਸਰਕਾਰ ਦੀ ਮਦਦ ਨਾਲ ਅਤੇ ਲੋਕ ਜਨ ਸਕਤੀ ਪਾਰਟੀ ਦੇ ਮਿਹਨਤੀ ਵਰਕਰਾਂ ਦੇ ਅੰਦੋਲਨ ਨਾਲ ਲੋਕਾਂ ਨੂੰ ਘਰਾਂ ਦੀ ਮਾਲਕੀ ਦੇਣ ਦਾ ਨੋਟੀਫਿਕੇਸ਼ਨ ਕਰ ਦਿੱਤਾ ਸੀ ਪਰ ਕਾਂਗਰਸ ਦੀ ਸਰਕਾਰ ਨੇ ਹੁਣ ਉਸ ਫਾਇਲ ਨੂੰ ਰੋਕਿਆ ਹੋਇਆ ਹੈ। ਗਹਿਰੀ ਨੇ ਕਿਹਾ ਕਿ ਲੋਜਪਾ ਵੱਲੋਂ 18 ਦਸੰਬਰ 17 ਨੂੰ ਰਾਜਪਾਲ ਪੰਜਾਬ ਨੂੰ ਮਿਲਕੇ ਲਾਲ ਲਕੀਰ ਖਤਮ ਕਰਨ ਬੂਥ ਕਮਿਸ਼ਨ ਲਾਗੂ ਕਰਨ, ਮਨਰੇਗਾ ਮਜਦੂਰੀ ਰੁਪਏ ਤੇ ਸਕੀਮ ਨੂੰ ਨਗਰ ਪਾਲਿਕਾ 'ਚ ਲਾਗੂ ਕਰਨ , ਬੇਜਮੀਨੀ ਤੇ ਦਲਿਤ ਮਜ਼ਦੂਰਾਂ ਦੇ ਕਰਜ਼ੇ 3 ਲੱਖ ਤੱਕ ਮੁਆਫ ਕਰਨ ਸਮੇਤ 16 ਮੰਗਾਂ ਦੇ ਮੰਗ ਪੱਤਰ ਦੇ ਚੁੱਕੇ ਹਾਂ। ਗਹਿਰੀ ਨੇ ਐਲਾਨ ਕੀਤਾ ਕਿ ਲਾਲ ਲਕੀਰ, ਗੁਲਾਮੀ ਦਾ ਪ੍ਰਤੀਕ ਖਤਮ ਕਰਵਾਕੇ ਲੋਕਾਂ ਨੂੰ ਮੁਫਤ ਰਜਿਸਟਰੀਆਂ ਕਰਨ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜ਼ਿਲਾ ਪ੍ਰਧਾਨ ਗੁਰਬਖਸ਼ ਸਿੰਘ, ਦਰਸ਼ਨ ਸਿੰਘ, ਮਲਕੀਤ ਸਿੰਘ, ਜਗਰੂਪ ਸਿੰਘ ਜਗਜੀਤ ਸਿੰਘ ਗਹਿਰੀ, ਉਧਮ ਸਿੰਘ, ਜਗਰਾਜ ਸਿੰਘ ਜੈਮਲ ਵਾਲਾ ਆਦਿ ਹੋਰ ਵੀ ਕਈ ਵਰਕਰ ਸ਼ਾਮਲ ਸਨ।