J&K ਮਾਮਲੇ ''ਚ ਦਾਇਰ ਪਟੀਸ਼ਨ ''ਤੇ ਅੱਜ ਸੁਣਵਾਈ ਕਰੇਗਾ SC (ਪੜ੍ਹੋ 13 ਅਗਸਤ ਦੀਆਂ ਖਾਸ ਖਬਰਾਂ)

08/13/2019 2:24:09 AM

ਨਵੀਂ ਦਿੱਲੀ—  ਜੰਮੂ-ਕਸ਼ਮੀਰ 'ਚ ਸੰਵਿਧਾਨ ਦੀ ਧਾਰਾ 370 ਦੇ ਜ਼ਿਆਦਾਤਰ ਨਿਯਮਾਂ ਨੂੰ ਖਤਮ ਕਰਨ ਤੋਂ ਬਾਅਦ ਸੂਬੇ 'ਚ ਕੁਝ ਪਾਬੰਦੀਆਂ ਲਗਾਉਣ ਤੇ ਹੋਰ ਸਖਤ ਉਪਾਅ ਕਰਨ ਦੇ ਕੇਂਦਰ ਦੇ ਫੈਸਲੇ ਖਿਲਾਫ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਜੱਜ ਅਰੁਣ ਮਿਸ਼ਰਾ, ਜੱਜ ਐੱਮ.ਆਰ.ਸ਼ਾਹ ਤੇ ਜੱਜ ਅਜੇ ਰਸਤੋਗੀ ਦੀ ਤਿੰਨ ਮੈਂਬਰੀ ਬੈਂਚ ਸਾਹਮਣੇ ਕਾਂਗਰਸ ਵਰਕਰ ਤਹਸੀਨ ਪੂਨਾਵਾਲਾ ਦੀ ਪਟੀਸ਼ਨ ਸੁਣਵਾਈ ਲਈ ਸੂਚੀਬੱਧ ਹੈ।

ਅਯੁੱਧਿਆ ਮਾਮਲੇ 'ਤੇ ਅੱਗ ਸੁਣਵਾਈ ਅੱਜ
ਰਾਜਨੀਤਕ ਨਜ਼ਰੀਏ ਨਾਲ ਸੰਵੇਦਨਸ਼ੀਲ ਅਯੁੱਧਿਆ ਦੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ 'ਚ ਸੁਪਰੀਮ ਕੋਰਟ 'ਚ ਹੋ ਰਹੀ ਸੁਣਵਾਈ ਅੱਜ ਪੰਜਵੇਂ ਦਿਨ 'ਚ ਪ੍ਰਵੇਸ਼ ਕਰੇਗੀ। ਅਯੁੱਧਿਆ 'ਚ ਵਿਵਾਦਿਤ ਭੂਮੀ 2.77 ਏਕੜ 'ਤੇ ਦਾਅਵਾ ਕਰਨ ਵਾਲੇ ਰਾਮ ਲਲਾ ਵਿਰਾਜਮਾਨ ਵੱਲੋਂ ਅੱਜ ਅੱਗੇ ਬਹਿਸ ਸ਼ੁਰੂ ਕੀਤੀ ਜਾਵੇਗੀ।

ਮਨਮੋਹਨ ਸਿੰਘ ਅੱਜ ਰਾਜਸਥਾਨ ਤੋਂ ਭਰਨਗੇ ਨਾਮਜ਼ਦਗੀ
ਸਾਬਕਾ ਮੁੱਖ ਮੰਤਰੀ ਮਨਮੋਹਨ ਸਿੰਘ ਰਾਜਸਥਾਨ ਤੋਂ ਰਾਜ ਸਭਾ ਦੇ ਉੱਪ ਚੋਣ ਲਈ ਨਾਮਜ਼ਦਗੀ ਪੱਤਰ ਭਰਨਗੇ। ਰਾਜਸਥਾਨ ਦੇ ਉੱਪ ਮੁੱਖ ਮੰਤਰੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਨੇ ਦੱਸਿਆ, ''ਪਾਰਟੀ ਨੇ ਸਾਬਕਾ ਮੁੱਖ ਮੰਤਰੀ ਮਨਮੋਹਨ ਸਿੰਘ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ। ਉਹ ਅੱਜ ਇਥੇ ਨਾਮਜ਼ਦਗੀ ਦੇ ਚਾਰ ਸੈੱਟ ਭਰਨਗੇ।''

ਅੱਜ ਉਮਭਾ ਪਿੰਡ 'ਚ ਆਦਿਵਾਸੀਆਂ ਨਾਲ ਮੁਲਾਕਾਤ ਕਰਨਗੀ ਪ੍ਰਿਅੰਕਾ ਗਾਂਧੀ
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਉਮਭਾ ਪਿੰਡ ਦਾ ਦੌਰਾ ਕਰ ਪਿਛਲੇ ਮਹੀਨੇ ਕਤਲੇਆਮ 'ਚ ਮਾਰੇ ਗਏ ਆਦਿਵਾਸੀਆਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰਨਗੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਪ੍ਰਿਅੰਕਾ ਗਾਂਧੀ ਅੱਜ ਉਮਭਾ ਪਹੁੰਚਣਗੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਿਅੰਕਾ ਗਾਂਧੀ ਦੇ ਦੌਰੇ 'ਤੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਤਿਆਰੀਆਂ ਕਰ ਰਹੀ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਤਾਮਿਲਨਾਡੂ ਪ੍ਰੀਮੀਅਰ ਲੀਗ-2019
ਫੁੱਟਬਾਲ : ਯੂ. ਈ. ਐੱਫ. ਏ. ਯੂਰਪੀਅਨ ਕੁਆਲੀਫਾਇਰ
ਟੈਨਿਸ : ਵੈਸਟਰਨ ਐਂਡ ਸਾਊਥਰਨ ਓਪਨ ਟੈਨਿਸ ਟੂਰਨਾਮੈਂਟ


Inder Prajapati

Content Editor

Related News