ਕੋਲਡ ਡ੍ਰਿੰਕ ''ਚ ਨਸ਼ਾ ਮਿਲਾ ਕੇ ਜਨਾਨੀ ਨਾਲ ਕੀਤਾ ਜਬਰ-ਜ਼ਿਨਾਹ, ਵੀਡੀਓ ਬਣਾ ਕਰਦਾ ਰਿਹਾ ਬਲੈਕਮੇਲ
Saturday, Aug 07, 2021 - 10:35 AM (IST)

ਲੁਧਿਆਣਾ (ਰਿਸ਼ੀ) : ਬੈਂਕ ਲੋਨ ਕਰਵਾਉਣ ਦਾ ਕੰਮ ਕਰਨ ਵਾਲੀ 43 ਸਾਲ ਦੀ ਜਨਾਨੀ ਨੂੰ ਕੋਲਡ ਡ੍ਰਿੰਕ ਵਿਚ ਨਸ਼ੇ ਵਾਲਾ ਪਦਾਰਥ ਮਿਲਾ ਕੇ ਇਕ ਵਿਅਕਤੀ ਵੱਲੋਂ ਉਸ ਨੂੰ ਬੇਸੁੱਧ ਕਰ ਦਿੱਤਾ ਗਿਆ ਅਤੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਵੀਡੀਓ ਬਣਾ ਲਈ। ਬਾਅਦ ਵਿਚ ਉਸ ਦੇ ਪਤੀ ਦੇ ਸਾਹਮਣੇ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਲੱਗ ਪਿਆ। ਇਸ ਮਾਮਲੇ ਵਿਚ ਡਵੀਜ਼ਨ ਨੰਬਰ-6 ਦੀ ਪੁਲਸ ਨੇ ਜਬਰ-ਜ਼ਿਨਾਹ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਐੱਸ. ਐੱਚ. ਓ. ਅਮਨਦੀਪ ਸਿੰਘ ਬਰਾੜ ਅਨੁਸਾਰ ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਨਿਊ ਬਸੰਤ ਨਗਰ ਦੇ ਰੂਪ ਵਿਚ ਹੋਈ ਹੈ।
ਪੁਲਸ ਨੂੰ 15 ਜਨਵਰੀ, 2021 ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਜਨਾਨੀ ਨੇ ਦੱਸਿਆ ਕਿ ਉਹ ਨਿੱਜੀ ਤੌਰ ’ਤੇ ਬੈਂਕ ਲੋਨ ਕਰਵਾਉਣ ਦਾ ਕੰਮ ਕਰਦੀ ਹੈ। ਮੁਲਜ਼ਮ ਦਾ ਵੀ ਇਹੀ ਕੰਮ ਹੈ, ਜਿਸ ਕਾਰਨ ਆਪਸ ਵਿਚ ਲਗਭਗ 5 ਸਾਲ ਪਹਿਲਾ ਜਾਣ-ਪਛਾਣ ਹੋ ਗਈ। ਮੁਲਜ਼ਮ 13 ਜੁਲਾਈ, 2019 ਨੂੰ ਗੱਲਾਂ ਵਿਚ ਉਲਝਾ ਕੇ ਆਪਣੇ ਇਕ ਦੋਸਤ ਦਾ ਬੈਂਕ ਲੋਨ ਕਰਵਾਉਣ ਦੇ ਬਹਾਨੇ ਉਸ ਨੂੰ ਇਕ ਫਲੈਟ ਵਿਚ ਲੈ ਗਿਆ, ਜਿੱਥੇ ਕੋਲਡ ਡ੍ਰਿੰਕ ਵਿਚ ਨਸ਼ੇ ਵਾਲਾ ਪਦਾਰਥ ਮਿਲਾ ਕੇ ਪਹਿਲਾਂ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਜਬਰ-ਜ਼ਿਨਾਹ ਕੀਤਾ।
ਇਹ ਵੀ ਪੜ੍ਹੋ : ਇਸ ਪਰਿਵਾਰ ਦੇ ਦੁੱਖ ਬਾਰੇ ਜਾਣ ਹਰ ਕੋਈ ਇਹੀ ਕਹੇਗਾ, ਰੱਬ ਅਜਿਹਾ ਕਿਸੇ ਨਾਲ ਨਾ ਕਰੇ (ਵੀਡੀਓ)
ਬਾਅਦ ਵਿਚ ਕਾਫੀ ਸਮੇਂ ਤੱਕ ਉਸ ਨਾਲ ਹਵਸ ਮਿਟਾਉਂਦਾ ਰਿਹਾ। ਜਦੋਂ ਪੀੜਤਾ ਨੇ ਇਨਕਾਰ ਕਰਨ ਕੀਤਾ ਤਾਂ ਉਕਤ ਵਿਅਕਤੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ ਲੱਗ ਪਿਆ। 12 ਜਨਵਰੀ, 2021 ਰਾਤ ਮੁਲਜ਼ਮ ਉਸ ਦੇ ਘਰ ਆਇਆ ਅਤੇ ਉਸ ਦੇ ਪਤੀ ਨੂੰ ਵੀਡੀਓ ਦਿਖਾ ਕੇ ਪੈਸੇ ਮੰਗਣ ਲੱਗ ਪਿਆ, ਜਿਸ ਤੋਂ ਬਾਅਦ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਗਈ। ਪੀੜਤਾ ਅਨੁਸਾਰ ਮੁਲਜ਼ਮ ਨੇ ਵਿਦੇਸ਼ ਜਾਣ ਦੇ ਲਈ ਉਸ ਤੋਂ 4 ਲੱਖ ਰੁਪਏ ਵੀ ਉਧਾਰ ਲਏ ਸੀ, ਜੋ ਵੀ ਵਾਪਸ ਨਹੀਂ ਮੋੜੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ