ਭੂਆ ਦੇ ਪਿੰਡ ਜਾ ਰਹੀ ਵਿਧਵਾ ਜਨਾਨੀ ਨਾਲ ਵੱਡੀ ਵਾਰਦਾਤ, ਸੁੰਨਸਾਨ ਥਾਂ 'ਤੇ ਹਵਸ ਦੇ ਭੇੜੀਏ ਨੇ ਲੁੱਟੀ ਇੱਜ਼ਤ

Tuesday, Mar 29, 2022 - 02:55 PM (IST)

ਭੂਆ ਦੇ ਪਿੰਡ ਜਾ ਰਹੀ ਵਿਧਵਾ ਜਨਾਨੀ ਨਾਲ ਵੱਡੀ ਵਾਰਦਾਤ, ਸੁੰਨਸਾਨ ਥਾਂ 'ਤੇ ਹਵਸ ਦੇ ਭੇੜੀਏ ਨੇ ਲੁੱਟੀ ਇੱਜ਼ਤ

ਸਾਹਨੇਵਾਲ (ਜ.ਬ.) : ਆਪਣੀ ਭੂਆ ਨੂੰ ਮਿਲਣ ਲਈ ਆਈ ਇਕ ਵਿਧਵਾ ਜਨਾਨੀ ਨਾਲ ਵੱਡੀ ਵਾਰਦਾਤ ਵਾਪਰੀ ਹੈ। ਚੰਡੀਗੜ੍ਹ ਰੋਡ ’ਤੋਂ ਭੂਆ ਦੇ ਪਿੰਡ ਛੱਡਣ ਲਈ ਇਕ ਵਿਅਕਤੀ ਨੇ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਲਿਆ ਅਤੇ ਫਿਰ ਸੁੰਨਸਾਨ ਥਾਂ 'ਤੇ ਲਿਜਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇੰਨਾ ਹੀ ਨਹੀਂ ਉਕਤ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਉਸ ਕੋਲੋਂ ਨਕਦੀ ਵੀ ਖੋਹ ਲਈ। ਫਿਲਹਾਲ ਉਕਤ ਵਿਅਕਤੀ ਖ਼ਿਲਾਫ਼ ਥਾਣਾ ਕੂੰਮਕਲਾਂ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਸ਼ੇਰਪੁਰ ਖੁਰਦ ਦੀ ਰਹਿਣ ਵਾਲੀ 43 ਸਾਲਾ ਵਿਧਵਾ ਨੇ ਦੱਸਿਆ ਕਿ ਉਹ ਬੈਂਕਾਂ ਤੋਂ ਗਰੁੱਪ ਲੋਨ ਕਰਵਾਉਣ ਦਾ ਕੰਮ ਕਰਦੀ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖ਼ਬਰ : ਪ੍ਰਧਾਨ ਦੀ ਕੁਰਸੀ ਲਈ ਇਸ ਆਗੂ ਦੇ ਨਾਂ 'ਤੇ ਲੱਗ ਸਕਦੀ ਹੈ ਮੋਹਰ

ਬੀਤੀ 26 ਮਾਰਚ ਦੀ ਸਵੇਰ ਪਿੰਡ ਕੋਟ ਗੰਗੂ ਰਾਏ ਰਹਿਣ ਵਾਲੀ ਉਸ ਦੀ ਭੂਆ ਨੇ ਫੋਨ ਕਰ ਕੇ ਉਸ ਨੂੰ ਮਿਲਣ ਲਈ ਬੁਲਾਇਆ। ਇਸ ਤੋਂ ਬਾਅਦ ਪੀੜਤਾ ਕਰੀਬ ਸਵਾ 10 ਵਜੇ ਦੇ ਲਗਭਗ ਕਟਾਣੀ ਕਲਾਂ ਅੱਡੇ ’ਤੇ ਬੱਸ ਤੋਂ ਉੱਤਰ ਕੇ ਪਹੁੰਚੀ। ਕਾਫੀ ਦੇਰ ਬਾਅਦ ਆਪਣੀ ਭੂਆ ਦੇ ਪਿੰਡ ਜਾਣ ਕਾਰਨ ਪੀੜਤਾ ਨੇ ਭੂਆ ਦੇ ਪਿੰਡ ਦੀ ਪੁਸ਼ਟੀ ਕਰਨ ਲਈ 2-3 ਵਿਅਕਤੀਆਂ ਨੂੰ ਪੁੱਛਿਆ। ਉੱਥੇ ਅੱਡੇ ’ਚ ਹੀ ਮੌਜੂਦ ਇਕ ਵਿਅਕਤੀ ਨੇ ਪੀੜਤਾ ਨੂੰ ਕਿਹਾ ਕਿ ਉਹ ਵੀ ਪਿੰਡ ਕੋਟ ਗੰਗੂਰਾਏ ਨੂੰ ਹੀ ਜਾ ਰਿਹਾ ਹੈ, ਉਸ ਨੂੰ ਛੱਡ ਦੇਵੇਗਾ, ਜਿਸ ’ਤੇ ਪੀੜਤਾ ਉਕਤ ਵਿਅਕਤੀ ਨਾਲ ਮੋਟਰਸਾਈਕਲ ’ਤੇ ਬੈਠ ਗਈ।

ਇਹ ਵੀ ਪੜ੍ਹੋ : ਫਰੀਦਕੋਟ : ਹਸਪਤਾਲ 'ਚ ਦਾਖ਼ਲ ਵਿਅਕਤੀ ਨੇ ਗੁਪਤ ਅੰਗ ਵੱਢ ਕੇ ਕੀਤਾ ਖ਼ੌਫ਼ਨਾਕ ਕਾਰਾ, ਹੈਰਾਨ ਰਹਿ ਗਏ ਡਾਕਟਰ

ਰਸਤੇ ’ਚ ਗੱਲਾਂ-ਬਾਤਾਂ ਕਰਨ ਦੌਰਾਨ ਉਕਤ ਵਿਅਕਤੀ ਪੀੜਤਾ ਨੂੰ ਕਹਿਣ ਲੱਗਾ ਕਿ ਉਸ ਦੀ ਇਕ ਰਿਸ਼ਤੇਦਾਰ ਵੀ ਗਰੁੱਪ ਲੋਨ ਕਰਵਾਉਣ ਦੀ ਇਛੁੱਕ ਹੈ ਅਤੇ ਨੇੜਲੇ ਪਿੰਡ ’ਚ ਹੀ ਰਹਿੰਦੀ ਹੈ, ਜਿਸ ’ਤੇ ਉਹ ਜ਼ਬਰਦਸਤੀ ਆਪਣੇ ਰਿਸ਼ਤੇਦਾਰ ਨੂੰ ਮਿਲਵਾਉਣ ਦੇ ਬਹਾਨੇ ਪੀੜਤਾ ਨੂੰ ਇਕ ਸੁੰਨਸਾਨ ਜਗ੍ਹਾ ’ਤੇ ਲੈ ਗਿਆ। ਇੱਥੇ ਉਸ ਨੇ ਪੀੜਤਾ ਨਾਲ ਜਬਰ-ਜ਼ਿਨਾਹ ਕੀਤਾ ਅਤੇ ਫਿਰ ਪੀੜਤਾ ਦੇ ਪਰਸ ’ਚੋਂ 11 ਹਜ਼ਾਰ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਿਆ। ਉਸ ਨੇ ਕਿਸੇ ਨੂੰ ਦੱਸਣ ’ਤੇ ਪੀੜਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੀੜਤਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਥਾਣਾ ਕੂੰਮਕਲਾਂ ਪੁਲਸ ਨੇ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News