ਮੁੰਡੇ ਨੇ ਚਿੱਟੇ 'ਤੇ ਲਾਈ ਨਾਬਾਲਗ ਕੁੜੀ, ਬੇਹੋਸ਼ ਕਰਕੇ ਕਰਦਾ ਰਿਹਾ ਜਬਰ-ਜ਼ਿਨਾਹ, ਬਣਾਈ ਵੀਡੀਓ

Monday, Aug 21, 2023 - 11:24 AM (IST)

ਲੁਧਿਆਣਾ (ਵੈੱਬ ਡੈਸਕ, ਰਿਸ਼ੀ) : ਪਿਤਾ ਕੋਲ ਨੌਕਰੀ ਕਰਨ ਵਾਲੇ ਨੌਜਵਾਨ ਨੇ ਪਹਿਲਾਂ ਉਸ ਦੀ ਨਾਬਾਲਗ ਧੀ ਨੂੰ ਚਿੱਟੇ ਦੇ ਨਸ਼ੇ 'ਤੇ ਲਾ ਦਿੱਤਾ ਅਤੇ ਫਿਰ ਬੇਹੋਸ਼ ਕਰਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਇਸ ਮਾਮਲੇ 'ਚ ਥਾਣਾ ਹੈਬੋਵਾਲ ਦੀ ਪੁਲਸ ਨੇ ਜ਼ੀਰੋ ਐੱਫ. ਆਈ. ਆਰ. ਦਰਜ ਕੀਤੀ ਹੈ। ਦੋਸ਼ੀ ਦੀ ਪਛਾਣ ਅਭਿਸ਼ੇਕ ਕੁਮਾਰ ਦੇ ਤੌਰ 'ਤੇ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਾਂ ਰਾਜ ਕੁਮਾਰੀ ਨੇ ਦੱਸਿਆ ਕਿ ਉਸ ਦੇ ਪਤੀ ਸ਼ਸੀ ਪਾਂਡੇ ਵਾਸੀ ਬਿਹਾਰ ਦੇ ਇਕ ਔਰਤ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਕਤ ਪੀੜਤਾ ਦਾ ਜਨਮ ਹੋਇਆ ਸੀ। ਇਸ ਤੋਂ ਬਾਅਦ ਉਸ ਦੀ ਮਾਂ ਦੀ ਮੌਤ ਹੋ ਗਈ ਪਰ ਉਸ ਨੇ ਆਪਣੀ ਧੀ ਦੀ ਤਰ੍ਹਾਂ ਹੀ ਪਾਲਣ-ਪੋਸ਼ਣ ਕੀਤਾ ਅਤੇ ਉਸ ਨੂੰ ਪੜ੍ਹਾਇਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪਲਟਿਆ ਤੇਲ ਨਾਲ ਭਰਿਆ ਟੈਂਕਰ, ਦੇਖੋ ਮੌਕੇ ਦੇ ਹਾਲਾਤ ਬਿਆਨ ਕਰਦੀਆਂ ਤਸਵੀਰਾਂ

ਇਹ ਸਾਰੇ ਬਿਹਾਰ 'ਚ ਇਕ ਫਲੈਟ 'ਚ ਰਹਿੰਦੇ ਸਨ। ਉਸ ਦਾ ਪਤੀ ਠੇਕੇਦਾਰ ਸੀ, ਇਸ ਦੇ ਕਾਰਨ ਉਕਤ ਦੋਸ਼ੀ ਉਸ ਕੋਲ ਕੰਮ ਕਰਦਾ ਸੀ, ਜੋ ਪਹਿਲਾਂ ਖ਼ੁਦ ਨਸ਼ਾ ਕਰਨ ਦਾ ਆਦੀ ਸੀ। ਉਸ ਨੇ ਉਸ ਦੀ ਧੀ ਨੂੰ ਵੀ ਇਸ ਦੀ ਲਤ ਲਾ ਦਿੱਤੀ। ਇਸ ਤੋਂ ਬਾਅਦ ਉਸ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨ ਲੱਗ ਪਿਆ ਅਤੇ ਪੈਸੇ ਲੈਣ ਲੱਗਾ ਤਾਂ ਪੀੜਤਾ ਘਰੋਂ ਚੋਰੀ ਉਸ ਨੂੰ ਪੈਸੇ ਦਿੰਦੀ ਹੈ। ਫਿਰ ਪੀੜਤਾ ਦਾ ਪਿਤਾ ਉਸ ਨੂੰ ਲੁਧਿਆਣਾ ਆਪਣੇ ਨਾਲ ਲੈ ਆਇਆ। ਇੱਥੇ ਦੋਸ਼ੀ ਵੀ ਬਿਹਾਰ ਤੋਂ ਆ ਕੇ ਉਨ੍ਹਾਂ ਦੇ ਘਰ ਆਪਣੀ ਮਾਂ ਨਾਲ ਕਿਰਾਏ 'ਤੇ ਰਹਿਣ ਲੱਗਾ। ਜਦੋਂ ਪੀੜਤਾ ਨੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸੀ ਤਾਂ ਉਹ ਉਸ ਨੂੰ ਬਿਹਾਰ ਛੱਡ ਗਿਆ।

ਇਹ ਵੀ ਪੜ੍ਹੋ : ਪਤੀ ਨੇ ਕੀਤੀ ਕੁੱਟਮਾਰ, ਕਰਵਾਇਆ ਗਰਭਪਾਤ, ਕਈ ਕੁੜੀਆਂ ਨਾਲ ਨਾਜਾਇਜ਼ ਸਬੰਧਾਂ ਦਾ ਦੋਸ਼

ਕੁੱਝ ਦਿਨਾਂ ਬਾਅਦ ਪਤੀ ਦੀ ਮੌਤ ਹੋ ਗਈ ਪਰ ਅਭਿਸ਼ੇਕ ਨੇ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ। ਜਦੋਂ ਸਾਰਾ ਪਰਿਵਾਰ ਇੱਥੇ ਆਇਆ ਅਤੇ ਪਿਤਾ ਦਾ ਅੰਤਿਮ ਸੰਸਕਾਰ ਹੋ ਗਿਆ ਤਾਂ ਦੋਸ਼ੀ ਨੇ ਫਿਰ ਉਸ ਦੀ ਧੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਭ ਗੱਲ ਸਾਹਮਣੇ ਆਉਣ 'ਤੇ ਦੋਸ਼ੀ ਨੇ ਉਨ੍ਹਾਂ ਨੂੰ ਧਮਕਾਇਆ ਕਿ ਉਨ੍ਹਾਂ ਦੀ ਕੁੜੀ ਨਸ਼ੇੜੀ ਅਤੇ ਉਹ ਕਈ ਵਾਰ ਉਸ ਨਾਲ ਸਰੀਰਕ ਸਬੰਧ ਬਣਾ ਚੁੱਕਾ ਹੈ ਪਰ ਉਹ ਉਸ ਦਾ ਕੁੱਝ ਨਹੀਂ ਵਿਗਾੜ ਸਕਦੇ। ਫਿਲਹਾਲ ਪੁਲਸ ਨੇ ਇਸ ਸਬੰਧੀ ਜ਼ੀਰੋ ਐੱਫ. ਆਈ. ਆਰ. ਦਰਜ ਕਰ ਲਈ ਹੈ। ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਦੋਸ਼ੀ ਅਭਿਸ਼ੇਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਉਸ ਦੀ ਧੀ ਨਾਲ ਇਨਸਾਫ਼ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Babita

Content Editor

Related News