ਪਵਿੱਤਰ ਰਿਸ਼ਤੇ ਦੀ ਲਾਜ ਭੁੱਲ ਭੂਆ ਦੀ ਕੁੜੀ 'ਤੇ ਬੇਈਮਾਨ ਹੋਇਆ ਮੁੰਡਾ, ਸਭ ਹੱਦਾਂ ਟੱਪਦਿਆਂ ਕੀਤਾ ਵੱਡਾ ਕਾਂਡ

Thursday, May 12, 2022 - 02:09 PM (IST)

ਪਵਿੱਤਰ ਰਿਸ਼ਤੇ ਦੀ ਲਾਜ ਭੁੱਲ ਭੂਆ ਦੀ ਕੁੜੀ 'ਤੇ ਬੇਈਮਾਨ ਹੋਇਆ ਮੁੰਡਾ, ਸਭ ਹੱਦਾਂ ਟੱਪਦਿਆਂ ਕੀਤਾ ਵੱਡਾ ਕਾਂਡ

ਲੁਧਿਆਣਾ (ਅਨਿਲ) : ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਲਾਜ ਭੁੱਲਦਿਆਂ ਮਾਮੇ ਦੇ ਮੁੰਡੇ ਵੱਲੋਂ ਸਭ ਹੱਦਾਂ ਪਾਰ ਕਰਦੇ ਹੋਏ ਭੂਆ ਦੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਬੀਤੀ ਰਾਤ ਮਾਮਲਾ ਦਰਜ ਕਰਕੇ ਉਕਤ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਤਲਵੰਡੀ ਕਲਾਂ ਦੀ ਰਹਿਣ ਵਾਲੀ ਜਨਾਨੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 7 ਮਈ ਨੂੰ ਉਹ ਆਪਣੀ ਰਿਸ਼ਤੇਦਾਰੀ ’ਚ ਨਵਾਂਸ਼ਹਿਰ ਗਈ ਹੋਈ ਸੀ।

ਇਹ ਵੀ ਪੜ੍ਹੋ : CM ਮਾਨ ਦੇ ਘਰ ਨੇੜੇ ਵੱਡੀ ਘਟਨਾ, ਸਰਕਾਰੀ ਸਕੂਲ 'ਚ ਚੱਲੇ ਹਥਿਆਰ, CCTV 'ਚ ਕੈਦ ਹੋਈ ਵਾਰਦਾਤ (ਵੀਡੀਓ) 

ਜਦੋਂ ਉਹ ਅਗਲੇ ਦਿਨ 8 ਮਈ ਨੂੰ ਆਪਣੇ ਘਰ ਵਾਪਸ ਆਈ ਤਾਂ ਉਸ ਦੀ 16 ਸਾਲ ਦੀ ਧੀ ਨੇ ਦੱਸਿਆ ਕਿ ਉਸ ਦੇ ਮਾਮੇ ਦਾ ਮੁੰਡਾ ਉਸ ਨੂੰ ਆਪਣੇ ਘਰ ਰੋਟੀ ਬਣਾਉਣ ਲਈ ਬਹਾਨੇ ਨਾਲ ਲੈ ਗਿਆ। ਜਦੋਂ ਉਹ ਮਾਮੇ ਦੇ ਘਰ ਪੁੱਜ ਕੇ ਰਸੋਈ ਵਿਚ ਰੋਟੀ ਬਣਾ ਰਹੀ ਸੀ ਤਾਂ ਉਸੇ ਸਮੇਂ ਉਸ ਦੇ ਮਾਮਾ ਦੇ ਮੁੰਡੇ ਨੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਉਸ ਨਾਲ ਜਬਰ-ਜ਼ਿਨਾਹ ਕੀਤਾ।

ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ 'ਚ ਹੋਏ ਧਮਾਕੇ ਮਗਰੋਂ ਹੁਣ ਚੱਲੀਆਂ ਗੋਲੀਆਂ, ਸੋਹਾਣਾ ਥਾਣੇ 'ਚ ਦਰਜ ਹੋਇਆ ਕੇਸ

ਇਸ ਤੋਂ ਬਾਅਦ ਉਕਤ ਮੁਲਜ਼ਮ ਨੇ ਉਸ ਨੂੰ ਧਮਕਾਇਆ ਕਿ ਜੇਕਰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਇਸ ਦਾ ਅੰਜਾਮ ਬੁਰਾ ਹੋਵੇਗਾ ਅਤੇ ਬਾਅਦ ਵਿਚ ਉਕਤ ਕੁੜੀ ਨੂੰ ਉਸ ਦੇ ਘਰ ਛੱਡ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਜਨਾਨੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News