ਫਤਿਹਗੜ੍ਹ ਸਾਹਿਬ 'ਚ ਭਰਾ ਦਾ ਸ਼ਰਮਨਾਕ ਕਾਰਾ, ਭੈਣ ਨਾਲ ਕੀਤਾ ਜਬਰ-ਜ਼ਿਨਾਹ

Saturday, May 15, 2021 - 10:33 AM (IST)

ਫਤਿਹਗੜ੍ਹ ਸਾਹਿਬ 'ਚ ਭਰਾ ਦਾ ਸ਼ਰਮਨਾਕ ਕਾਰਾ, ਭੈਣ ਨਾਲ ਕੀਤਾ ਜਬਰ-ਜ਼ਿਨਾਹ

ਫਤਿਹਗੜ੍ਹ ਸਾਹਿਬ (ਜਗਦੇਵ) : ਇੱਥੇ ਇਕ ਪਿੰਡ ਦੀ ਨਾਬਾਲਗ ਕੁੜੀ ਵੱਲੋਂ ਆਪਣੇ ਕਥਿਤ ਭਰਾ ’ਤੇ ਜਬਰ-ਜ਼ਿਨਾਹ ਦਾ ਦੋਸ਼ ਲਗਾਇਆ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੂਲੇਪੁਰ ਦੇ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਇਕ ਨਾਬਾਲਗ ਕੁੜੀ ਨੇ ਆਸ਼ਾ ਵਰਕਰ ਦੀ ਹਾਜ਼ਰੀ ’ਚ ਪੁਲਸ ਨੂੰ ਬਿਆਨ ਦਿੰਦਿਆਂ ਦੋਸ਼ ਲਗਾਏ ਕਿ ਉਸ ਦਾ ਕਥਿਤ ਭਰਾ ਬੀਤੇ ਇਕ ਸਾਲ ਤੋਂ ਜਬਰ-ਜ਼ਿਨਾਹ ਕਰਦਾ ਆ ਰਿਹਾ ਹੈ।

ਮੂਲੇਪੁਰ ਥਾਣੇ ਦੀ ਸਬ-ਇੰਸਪੈਕਟਰ ਇਤਿਕਾ ਮਿੱਤਲ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
 


author

Babita

Content Editor

Related News