ਨਾਬਾਲਗ ਕੁੜੀ ਨਾਲ ਜ਼ਬਰਨ ਸਰੀਰਕ ਸਬੰਧ ਬਣਾਉਂਦਾ ਰਿਹਾ ਦਰਿੰਦਾ, ਰੋਕਣ ''ਤੇ ਦਿੰਦਾ ਸੀ ਵੱਡੀ ਧਮਕੀ

Wednesday, Nov 11, 2020 - 09:35 AM (IST)

ਨਾਬਾਲਗ ਕੁੜੀ ਨਾਲ ਜ਼ਬਰਨ ਸਰੀਰਕ ਸਬੰਧ ਬਣਾਉਂਦਾ ਰਿਹਾ ਦਰਿੰਦਾ, ਰੋਕਣ ''ਤੇ ਦਿੰਦਾ ਸੀ ਵੱਡੀ ਧਮਕੀ

ਜਗਰਾਓਂ (ਮਾਲਵਾ) : ਇੱਥੇ ਹਵਸ ਦੇ ਭੁੱਖੇ ਦਰਿੰਦੇ ਵੱਲੋਂ ਜ਼ਬਰਦਸਤੀ ਨਾਬਾਲਗ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਨੇ ਸਲਫਾਸ ਖਾ ਕੇ ਕੀਤੀ ਖ਼ੁਦਕੁਸ਼ੀ, ਕਈ ਸਾਲ ਪਹਿਲਾਂ ਕੀਤਾ ਗਿਆ ਸੀ ਡਿਸਮਿਸ

ਐੱਸ. ਆਈ. ਕਮਲਦੀਪ ਕੌਰ ਅਨੁਸਾਰ 15 ਸਾਲਾ ਨਾਬਾਲਗ ਕੁੜੀ ਨੇ ਆਪਣੇ ਬਿਆਨਾਂ ਰਾਹੀਂ ਦੱਸਿਆ ਕਿ ਸੁਖਪ੍ਰੀਤ ਸਿੰਘ ਪੁੱਤਰ ਸਿੰਗਾਰਾ ਸਿੰਘ ਦੀ ਉਨ੍ਹਾਂ ਦੇ ਘਰ ਆਉਣੀ-ਜਾਣੀ ਸੀ। ਸੁਖਪ੍ਰੀਤ ਸਿੰਘ ਉਸ ਦੇ ਮਾਤਾ-ਪਿਤਾ ਦੀ ਗੈਰ-ਹਾਜ਼ਰੀ ’ਚ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਸੀ।

ਇਹ ਵੀ ਪੜ੍ਹੋ : ਦਿਲ 'ਚ ਸੁਫ਼ਨੇ ਸੰਜੋਈ ਪਰਿਵਾਰ ਸਣੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ, ਡੂੰਘੇ ਸਦਮੇ 'ਚ ਪਰਿਵਾਰ

ਮੁਦਈ ਅਨੁਸਾਰ ਕਥਿਤ ਦੋਸ਼ੀ ਕਰੀਬ 7-8 ਮਹੀਨੇ ਤੋਂ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਆ ਰਿਹਾ ਹੈ ਅਤੇ ਜੇਕਰ ਪੀੜਤ ਕੁੜੀ ਉਸ ਨੂੰ ਰੋਕਦੀ ਸੀ ਤਾਂ ਉਹ ਉਸ ਦੇ ਮਾਤਾ-ਪਿਤਾ ਨੂੰ ਜਾਨੋਂ ਮਾਰਨ ਧੀਆਂ ਧਮਕੀਆਂ ਦਿੰਦਾ ਸੀ। ਫਿਲਹਾਲ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਸਦਰ ਜਗਰਾਓਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਹੋਟਲ, ਸ਼ਾਪਿੰਗ ਮਾਲਜ਼ ਅਤੇ ਮਲਟੀਪਲੈਕਸਾਂ 'ਚ ਬਾਰ ਖੋਲ੍ਹਣ ਦੀ ਮਨਜ਼ੂਰੀ


author

Babita

Content Editor

Related News