ਤਲਾਕਸ਼ੁਦਾ ਜਨਾਨੀ ਨੂੰ ਬੇਹੋਸ਼ ਕਰਕੇ ਬਣਾਏ ਸਰੀਰਕ ਸਬੰਧ, ਮੋਬਾਇਲ ''ਚ ਖਿੱਚੀਆਂ ਅਸ਼ਲੀਲ ਤਸਵੀਰਾਂ

Wednesday, Sep 16, 2020 - 10:03 AM (IST)

ਤਲਾਕਸ਼ੁਦਾ ਜਨਾਨੀ ਨੂੰ ਬੇਹੋਸ਼ ਕਰਕੇ ਬਣਾਏ ਸਰੀਰਕ ਸਬੰਧ, ਮੋਬਾਇਲ ''ਚ ਖਿੱਚੀਆਂ ਅਸ਼ਲੀਲ ਤਸਵੀਰਾਂ

ਲੁਧਿਆਣਾ (ਰਿਸ਼ੀ) : ਇੱਥੇ ਇੱਕ ਮੁਹੱਲੇ ਦੀ ਰਹਿਣ ਵਾਲੀ ਤਲਾਕਸ਼ੁਦਾ ਜਨਾਨੀ ਨੂੰ ਹਵਸ ਦੇ ਭੁੱਖੇ ਨੌਜਵਾਨ ਨੇ ਘਰ ਬੁਲਾ ਕੇ ਕੋਲਡ ਡਰਿੰਕ 'ਚ ਨਸ਼ੇ ਵਾਲਾ ਪਦਾਰਥ ਪਿਲਾ ਕੇ ਪਹਿਲਾਂ ਜਬਰ-ਜ਼ਿਨਾਹ ਕੀਤਾ ਅਤੇ ਫਿਰ ਮੋਬਾਇਲ ’ਚ ਅਸ਼ਲੀਲ ਤਸਵੀਰਾਂ ਖਿੱਚ ਲਈਆਂ। ਬਾਅਦ 'ਚ ਤਸਵੀਰਾਂ ਦਿਖਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਫੀ ਸਮੇਂ ਤੱਕ ਹੋਟਲ 'ਚ ਬੁਲਾ ਕੇ ਹਵਸ ਮਿਟਾਉਂਦਾ ਰਿਹਾ।

ਇਹ ਵੀ ਪੜ੍ਹੋ : 2 ਵਾਰ 'ਕੋਰੋਨਾ' ਪਾਜ਼ੇਟਿਵ ਆਏ 'ਸੁਖਦੇਵ ਢੀਂਡਸਾ' ਨੇ ਤੀਜੀ ਵਾਰ ਕਰਾਇਆ ਟੈਸਟ, ਜਾਣੋ ਕੀ ਆਈ ਰਿਪੋਰਟ

ਥਾਣਾ ਮਾਡਲ ਟਾਊਨ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਅਬਦੁੱਲਾਪੁਰ ਬਸਤੀ ਦੇ ਰਹਿਣ ਵਾਲੇ ਰਾਜਬੀਰ ਸਿੰਘ (25) ਖਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ 27 ਸਾਲ ਦੀ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2016 'ਚ ਫਿਲੌਰ ਦੇ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ ਪਰ ਬਾਅਦ 'ਚ ਤਲਾਕ ਹੋਣ ’ਤੇ ਅਗਸਤ, 2019 'ਚ ਰਹਿਣ ਆਪਣੇ ਪੇਕੇ ਘਰ ਆ ਗਈ, ਜਿੱਥੇ ਮੁਹੱਲੇ ਦੇ ਰਹਿਣ ਵਾਲੇ ਉਕਤ ਮੁਲਜ਼ਮ ਨਾਲ ਜਾਣ-ਪਛਾਣ ਹੋਣ ਤੋਂ ਬਾਅਦ ਨਜ਼ਦੀਕੀਆਂ ਵੱਧ ਗਈਆਂ ਅਤੇ ਮੁਲਜ਼ਮ ਨੇ ਵਿਆਹ ਕਰਵਾਉਣ ਲਈ ਕਿਹਾ।

ਇਹ ਵੀ ਪੜ੍ਹੋ : ਕਿਰਾਏ ਦੀ ਕੋਠੀ 'ਚ ਛਾਪ ਰਹੇ ਸੀ 'ਨਕਲੀ ਨੋਟ', ਪੁਲਸ ਦੇਖ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

ਮੁਲਜ਼ਮ ਦੀਆਂ ਗੱਲਾਂ ’ਚ ਆ ਕੇ ਉਹ ਉਸ ਨੂੰ ਮਿਲਣ ਲੱਗ ਪਈ। ਫਿਰ ਮੁਲਜ਼ਮ ਨੇ ਆਪਣੀ ਮਾਂ ਨਾਲ ਮੁਲਾਕਾਤ ਕਰਵਾ ਕੇ ਘਰ ਵਾਲਿਆਂ ਦੇ ਵਿਆਹ ਲਈ ਮੰਨ ਜਾਣ ਦੀ ਗੱਲ ਕਹੀ। ਇਕ ਦਿਨ ਮੁਲਜ਼ਮ ਨੇ ਬਹਾਨੇ ਨਾਲ ਉਸ ਨੂੰ ਆਪਣੇ ਘਰ ਬੁਲਾ ਲਿਆ, ਜਿੱਥੇ ਬੇਹੋਸ਼ ਕਰ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਫਿਰ ਤਸਵੀਰਾਂ ਵੀ ਖਿੱਚੀਆਂ। ਬਾਅਦ 'ਚ ਮੁਲਜ਼ਮ ਵਿਆਹ ਕਰਵਾਉਣ ਤੋਂ ਟਾਲ-ਮਟੋਲ ਕਰਨ ਲੱਗ ਗਿਆ ਅਤੇ ਤਸਵੀਰਾਂ ਦੇ ਨਾਂ ’ਤੇ ਬਲੈਕਮੇਲ ਕਰ ਕੇ ਕਈ ਵਾਰ ਬੱਸ ਅੱਡੇ ਦੇ ਕੋਲ ਹੋਟਲਾਂ 'ਚ ਬੁਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਏ। ਹੁਣ ਉਹ ਜਦੋਂ ਵੀ ਵਿਆਹ ਦੀ ਗੱਲ ਕਰਦੀ ਤਾਂ ਦੋਸ਼ੀ ਟਾਲ-ਮਟੋਲ ਕਰਦਾ ਰਿਹਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 'PRTC' ਦੇ 'ਰੋਡਵੇਜ਼' 'ਚ ਰਲੇਵੇਂ ਲਈ ਖਿੱਚੀ ਤਿਆਰੀ, ਫ਼ੈਸਲਾ ਅੱਜ

ਪੀੜਤਾ ਦਾ ਦੋਸ਼ ਹੈ ਕਿ ਬਾਅਦ 'ਚ ਪਤਾ ਲੱਗਾ ਕਿ ਮੁਲਜ਼ਮ ਸ਼ਰਾਬ ਅਤੇ ਚਿੱਟੇ ਦਾ ਨਸ਼ਾ ਕਰਦਾ ਹੈ, ਜਿਸ ਤੋਂ ਬਾਅਦ ਇਨਸਾਫ ਲਈ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ। ਐੱਸ. ਐੱਚ. ਓ. ਇੰਸਪੈਕਟਰ ਰਾਜਨਪਾਲ ਮੁਤਾਬਕ ਮੁੱਢਲੀ ਜਾਂਚ 'ਚ ਨਸ਼ੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਫਿਲਹਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਲਿਆ ਜਾਵੇਗਾ, ਜਿਸ ਤੋਂ ਬਾਅਦ ਹੀ ਤਸਵੀਰਾਂ ਰਿਕਵਰ ਕਰਵਾਈਆਂ ਜਾਣਗੀਆਂ।

 


 


author

Babita

Content Editor

Related News