ਸਕੂਲ ਤੋਂ ਪਰਤਦੀ ਨਾਬਾਲਗਾ ਨਾਲ ਜਬਰ-ਜ਼ਿਨਾਹ, ਪਿੰਡ ਦੇ 3 ਵਿਅਕਤੀ ਨਾਮਜ਼ਦ

Thursday, Jan 26, 2023 - 08:40 PM (IST)

ਸਕੂਲ ਤੋਂ ਪਰਤਦੀ ਨਾਬਾਲਗਾ ਨਾਲ ਜਬਰ-ਜ਼ਿਨਾਹ, ਪਿੰਡ ਦੇ 3 ਵਿਅਕਤੀ ਨਾਮਜ਼ਦ

ਗੁਰਦਾਸਪੁਰ (ਹੇਮੰਤ)- ਤਿਬੱੜ ਪੁਲਸ ਨੇ ਨਾਬਾਲਗ ਲੜਕੀ ਨਾਲ ਜਬਰ-ਜ਼ਿਨਾਹ ਕਰਨ ਵਾਲੇ 3 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ.ਆਈ. ਅਮਨਦੀਪ ਕੌਰ ਨੇ ਦੱਸਿਆ ਕਿ ਨਾਬਾਲਗ ਲੜਕੀ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਸਰਕਾਰੀ ਸਕੂਲ ਵਿਖੇ ਪੜ੍ਹਦੀ ਹੈ। 23 ਜਨਵਰੀ 2023 ਨੂੰ ਚਰਚ ਤੋਂ ਵਾਪਸ ਆ ਰਹੀ ਸੀ ਕਿ ਕਰੀਬ ਸ਼ਾਮ 6.30 ਵਜੇ ਉਸ ਦੇ ਪਿੰਡ ਦੇ ਹੀ ਦੋ ਵਿਅਕਤੀ ਆਏ ਅਤੇ ਉਸ ਨੂੰ ਆਪਣੇ ਨਾਲ ਚਲੱਣ ਲਈ ਕਿਹਾ।

ਇਹ ਖ਼ਬਰ ਵੀ ਪੜ੍ਹੋ - ਪਠਾਨਕੋਟ 'ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਖੇਤਾਂ 'ਚੋਂ ਮਿਲੀ ਨੌਜਵਾਨ ਦੀ ਲਾਸ਼

ਜਦ ਉਸ ਨੇ ਮਨ੍ਹਾਂ ਕੀਤਾ ਤਾਂ ਉਸ ਨੂੰ ਖਿੱਚ ਕੇ ਮੋਟਰਸਾਈਕਲ 'ਤੇ ਬਿਠਾ ਕੇ ਸੁੰਨਸਾਨ ਜਗ੍ਹਾ 'ਤੇ ਲੈ ਗਏ। ਜਿਥੇ ਇਕ ਮੁਲਜ਼ਮ ਨੇ ਦੂਸਰੇ ਨੂੰ ਵਾਪਸ ਭੇਜ ਦਿੱਤਾ ਅਤੇ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ। ਬਾਅਦ ਵਿਚ ਮੁਲਜ਼ਮ ਉਸ ਨੂੰ ਉਸ ਦੇ ਤਾਏ ਦੇ ਘਰ ਲੈ ਗਿਆ। ਜਿੱਥੇ ਉਸ ਨੇ ਸਾਰੀ ਗੱਲ ਆਪਣੇ ਤਾਏ ਨੂੰ ਦੱਸੀ ਤਾਂ ਤਾਏ ਨੇ ਉਸ ਨੂੰ ਇਹ ਗੱਲ ਕਿਸੇ ਨਾਲ ਵੀ ਸਾਂਝੀ ਕਰਨ ਤੋਂ ਰੋਕਿਆ ਅਤੇ ਕਿਹਾ ਕਿ ਅੱਜ ਇੱਥੇ ਹੀ ਸੋ ਜਾ। 

ਇਹ ਖ਼ਬਰ ਵੀ ਪੜ੍ਹੋ - ਸ਼ਰਾਬੀ ਪਤੀ ਤੋਂ ਦੁਖੀ ਵਿਆਹੁਤਾ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਨਸ਼ੇ 'ਚ ਕਰਦਾ ਸੀ ਕੁੱਟਮਾਰ

ਅਗਲੇ ਦਿਨ ਉਸ ਦਾ ਪਿਤਾ ਉਸ ਨੂੰ ਆਪਣੇ ਘਰ ਲੈ ਗਿਆ। 24 ਜਨਵਰੀ ਨੂੰ ਉਸ ਨੇ ਅਤੇ ਉਸ ਦੀ ਨਾਨੀ ਨੇ ਥਾਣਾ ਆ ਕੇ ਜਾਣਕਾਰੀ ਦਿੱਤੀ। ਜਿਸ ਉਪਰੰਤ ਮੁਲਜ਼ਮਾਂ ਵਿਰੁੱਧ ਮੁਕਦਮਾ ਦਰਜ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News