ਪੰਜਾਬ : ਰੇਪ ਪੀੜਤ ਤਿੰਨ ਕੁੜੀਆਂ ਪਾਣੀ ਵਾਲੀ ਟੈਂਕੀ 'ਤੇ ਚੜ੍ਹੀਆਂ
Wednesday, Aug 19, 2026 - 11:49 AM (IST)
ਬਰਨਾਲਾ (ਵਿਵੇਕ) : ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਐੱਸਐੱਸਪੀ ਦਫ਼ਤਰ ਦੇ ਨਾਲ ਪਾਣੀ ਵਾਲੀ ਟੈਂਕੀ 'ਤੇ ਤਿੰਨ ਰੇਪ ਪੀੜਤ ਕੁੜੀਆਂ ਚੜ੍ਹ ਗਈਆਂ। ਤਿੰਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਲਗਭਗ ਦੋ ਮਹੀਨੇ ਪਹਿਲਾਂ ਐੱਸਐੱਸਪੀ ਬਰਨਾਲਾ ਨੂੰ ਕੁਝ ਵਿਅਕਤੀਆਂ ਖਿਲਾਫ ਵਿਆਹ ਦਾ ਝਾਂਸਾ ਦੇ ਕੇ ਅਤੇ ਬਲੈਕਮੇਲ ਕਰਕੇ ਜਬਰ-ਜ਼ਨਾਹ ਕਰਨ ਸਬੰਧੀ ਦਰਖਾਸਤਾਂ ਦਿੱਤੀਆਂ ਪ੍ਰੰਤੂ ਲਗਭਗ ਦੋ ਮਹੀਨੇ ਬੀਤਣ ਦੇ ਬਾਵਜੂਦ ਪੁਲਸ ਨੇ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ : ਜਨਮ ਦਿਨ ਦੀ ਪਾਰਟੀ ਤੋਂ ਆ ਰਹੇ ਮੁੰਡੇ ਦਾ ਕਤਲ, ਕਾਰ ਸਵਾਰਾਂ ਨੇ ਮੀਂਹ ਵਾਂਗ ਵਰ੍ਹਾਈਆਂ ਗੋਲੀਆਂ
ਇਹ ਤਿੰਨੇ ਕੁੜੀਆਂ ਬਰਨਾਲਾ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਤ ਹਨ ਅਤੇ ਇਨ੍ਹਾਂ ਦੇ ਦੋਸ਼ੀ ਵੀ ਵੱਖ-ਵੱਖ ਹਨ। ਇਨ੍ਹਾਂ ਦੇ ਮਾਮਲੇ ਵੀ ਵੱਖੋ-ਵੱਖ ਹਨ, ਜਿਹੜੇ ਕਿ ਬਰਨਾਲਾ ਪੁਲਸ ਕੋਲ ਜ਼ਿਲ੍ਹਾ ਹੈਡ ਕੁਆਰਟਰ 'ਤੇ ਇਕ ਡੀਐੱਸਪੀ ਕੋਲ ਵਿਚਾਰ ਅਧੀਨ ਹਨ। ਕੁੜੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਇਨਸਾਫ ਦੇਣ ਦੀ ਬਜਾਏ ਰਾਜ਼ੀਨਾਮੇ ਲਈ ਦਬਾਅ ਬਣਾਇਆ ਜਾ ਰਿਹਾ ਹੈ। ਅੱਜ ਇਨਸਾਫ ਦੀ ਮੰਗ ਨੂੰ ਲੈ ਕੇ ਉਨ੍ਹਾਂ ਮਜ਼ਬੂਰਨ ਇਹ ਕਦਮ ਚੁੱਕਣਾ ਪਿਆ ਹੈ।
ਇਹ ਵੀ ਪੜ੍ਹੋ : ਘਰ ਸੱਦ ਕੇ ਉਤਰਵਾ ਲੈਂਦੀਆਂ ਕੱਪੜੇ ਤੇ ਫਿਰ ਖੇਡਦੀਆਂ 'ਗੰਦਾ ਖੇਡ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
