ਫ਼ੌਜ ਦੇ ਵੱਡੇ ਅਫ਼ਸਰ 'ਤੇ ਪਤਨੀ ਵੱਲੋਂ ਜਬਰ-ਜ਼ਿਨਾਹ ਦਾ ਦੋਸ਼, ਬਿਆਨ ਕੀਤੀ ਵਿਆਹ ਦੇ ਮਗਰੋਂ ਦੀ ਸਾਰੀ ਕਹਾਣੀ

Tuesday, Aug 17, 2021 - 10:01 AM (IST)

ਫ਼ੌਜ ਦੇ ਵੱਡੇ ਅਫ਼ਸਰ 'ਤੇ ਪਤਨੀ ਵੱਲੋਂ ਜਬਰ-ਜ਼ਿਨਾਹ ਦਾ ਦੋਸ਼, ਬਿਆਨ ਕੀਤੀ ਵਿਆਹ ਦੇ ਮਗਰੋਂ ਦੀ ਸਾਰੀ ਕਹਾਣੀ

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਦੀ ਪੁਲਸ ਨੇ ਪਤਨੀ ਦੇ ਬਿਆਨਾਂ ’ਤੇ ਨਿਤਿਨ ਸ਼ਰਮਾ ਪੁੱਤਰ ਮਨੋਹਰ ਲਾਲ ਸ਼ਰਮਾ ਵਾਸੀ ਸਵਾਸਤਿਕ ਵਿਹਾਰ ਜ਼ੀਰਕਪੁਰ, ਮੋਹਾਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਪਤਨੀ ਨੇ ਆਪਣੇ ਬਿਆਨਾਂ ’ਚ ਦੋਸ਼ ਲਗਾਇਆ ਕਿ ਮੇਰਾ ਵਿਆਹ ਦਸੰਬਰ ਵਿਚ ਨਿਤਿਨ ਸ਼ਰਮਾ ਨਾਲ ਹੋਇਆ ਸੀ। ਮੇਰਾ ਪਤੀ ਭਾਰਤੀ ਫ਼ੌਜ ’ਚ ਲੈਫਟੀਨੈਂਟ ਕਰਨਲ ਦੇ ਅਹੁਦੇ ’ਤੇ ਹੈ, ਜਿਨ੍ਹਾਂ ਦੀ ਹੁਣ ਡਿਊਟੀ ਆਰਮੀ ਕੈਂਪ ਬੱਦੋਵਾਲ ਵਿਖੇ ਹੈ। ਵਿਆਹ ਤੋਂ ਬਾਅਦ ਮੇਰੇ ਇਕ ਪੁੱਤਰ ਪੈਦਾ ਹੋਇਆ। ਵਿਆਹ ਤੋਂ ਕਰੀਬ 3 ਮਹੀਨੇ ਬਾਅਦ ਮੇਰਾ ਪਤੀ ਮੇਰੀ ਕੁੱਟਮਾਰ ਕਰਨ ਲੱਗ ਪਿਆ ਸੀ, ਜੋ ਮੈਨੂੰ ਅਕਸਰ ਹੀ ਤਾਅਨੇ-ਮਿਹਣੇ ਮਾਰਦਾ ਸੀ ਕਿ ਮੈਂ ਫ਼ੌਜ ’ਚ ਵੱਡਾ ਅਫ਼ਸਰ ਹਾਂ ਅਤੇ ਮੇਰੀ ਹੈਸੀਅਤ ਅਨੁਸਾਰ ਤੇਰੇ ਮਾਂ-ਬਾਪ ਨੇ ਵਿਆਹ ’ਤੇ ਖ਼ਰਚ ਨਹੀਂ ਕੀਤਾ।

ਇਹ ਵੀ ਪੜ੍ਹੋ : ਰਾਜਪੁਰਾ 'ਚ ਭਿਆਨਕ ਹਾਦਸੇ ਦੌਰਾਨ 3 ਲੋਕਾਂ ਦੀ ਮੌਤ, ਲੋਹੇ ਦੀ ਰਾਡ ਨਾਲ ਕਾਰਾਂ 'ਚੋਂ ਬਾਹਰ ਕੱਢੀਆਂ ਲਾਸ਼ਾਂ

ਮੇਰਾ ਪਤੀ ਮੈਨੂੰ ਲਗਾਤਾਰ ਕੁੱਟਦਾ-ਮਾਰਦਾ ਕਰਦਾ ਸੀ, ਜਿਸ ਕਾਰਨ ਜੁਲਾਈ, 2019 ਤੋਂ ਮੈਂ ਆਪਣੇ ਪਤੀ ਤੋਂ ਤੰਗ ਹੋ ਕੇ ਸਮੇਤ ਆਪਣੇ ਬੇਟੇ ਦੇ ਆਪਣੇ ਪੇਕੇ ਘਰ ਖੰਨਾ ਰਹਿਣ ਲੱਗ ਪਈ ਸੀ। ਮਾਰਚ, 2021 ਵਿਚ ਮੇਰੇ ਪਤੀ ਦੀ ਪੋਸਟਿੰਗ ਜ਼ਿਲ੍ਹਾ ਲੁਧਿਆਣਾ ਦੀ ਹੋ ਗਈ ਤਾਂ ਮੇਰਾ ਪਤੀ ਫੋਨ ਕਰ ਕੇ ਮੇਰੇ ਬੇਟੇ ਨੂੰ ਮਿਲਣ ਨੂੰ ਕਹਿੰਦਾ ਸੀ ਅਤੇ ਖੰਨਾ ਆ ਕੇ ਵੇਲੇ-ਕੁਵੇਲੇ ਘਰ ਤੋਂ ਬਾਹਰ ਆ ਕੇ ਬੇਟੇ ਨੂੰ ਮਿਲ ਜਾਂਦਾ ਸੀ। ਕਈ ਵਾਰ ਬੇਟੇ ਨੂੰ ਆਪਣੇ ਨਾਲ ਬੱਦੋਵਾਲ ਲੈ ਆਉਂਦਾ ਸੀ। ਮਾਰਚ-ਅਪ੍ਰੈਲ, 2021 ਵਿਚ ਮੈਨੂੰ ਮੇਰੇ ਪਤੀ ਨੇ ਫੋਨ ਕਰ ਕੇ ਕਿਹਾ ਕਿ ਮੈਂ ਤੈਨੂੰ ਸਹਿਮਤੀ ਨਾਲ ਤਲਾਕ ਦੇ ਦੇਵਾਂਗਾ, ਤੂੰ ਇਕ ਵਾਰ ਵੈੱਲਕਮ ਪਾਰਟੀ ’ਚ ਬੱਦੋਵਾਲ ਕੈਂਪ ਆ ਜਾ। 10 ਅਪ੍ਰੈਲ ਨੂੰ ਮੈਂ ਆਪਣੇ ਬੇਟੇ ਨਾਲ ਮਿਲਟਰੀ ਕੈਂਪ ਵਿਚ ਪਾਰਟੀ ’ਤੇ ਆਈ ਅਤੇ ਪਾਰਟੀ ਅਟੈਂਡ ਕੀਤੀ।

ਇਹ ਵੀ ਪੜ੍ਹੋ : ਮਾਮੀ ਨਾਲ ਨਾਜਾਇਜ਼ ਸਬੰਧਾਂ ਦੀ ਭਾਣਜੇ ਨੂੰ ਮਿਲੀ ਭਿਆਨਕ ਸਜ਼ਾ, ਮਾਮੇ ਨੇ ਦਿੱਤੀ ਰੂਹ ਕੰਬਾ ਦੇਣ ਵਾਲੀ ਮੌਤ

ਪਾਰਟੀ ਅਟੈਂਡ ਕਰਨ ਤੋਂ ਬਾਅਦ ਮੇਰਾ ਪਤੀ ਮੈਨੂੰ ਅਤੇ ਬੇਟੇ ਨੂੰ ਗੈਸਟ ਹਾਊਸ ਮਿਲਟਰੀ ਕੈਂਪ ਬੱਦੋਵਾਲ ਦੇ ਅੰਦਰ ਲੈ ਗਿਆ, ਜਿੱਥੇ ਮੇਰੇ ਪਤੀ ਨੇ ਮੇਰੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਅਗਲੇ ਦਿਨ ਮੈਂ ਆਪਣੇ ਬੇਟੇ ਸਮੇਤ ਖੰਨਾ ਵਾਪਸ ਚਲੀ ਗਈ। ਕਰੀਬ ਇਕ ਹਫ਼ਤਾ ਪਹਿਲਾਂ ਮੇਰਾ ਬੇਟਾ ਮੇਰੇ ਪਤੀ ਕੋਲ ਬੱਦੋਵਾਲ ਕੈਂਪ ਆਇਆ ਹੋਇਆ ਸੀ, ਜੋ ਬੀਮਾਰ ਹੋ ਗਿਆ, ਜਿਸ ਨੂੰ ਲੈਣ ਲਈ ਮੈਂ 14 ਅਗਸਤ ਨੂੰ ਆਪਣੀ ਕਾਰ 'ਤੇ ਕਰੀਬ ਸ਼ਾਮੀ 5 ਵਜੇ ਬੱਦੋਵਾਲ ਕੈਂਪ ਆਈ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਤੂੰ ਅੰਦਰ ਆ ਜਾ। ਮੈਂ ਤੇਰੇ ਨਾਲ ਬੇਟੇ ਬਾਰੇ ਕੋਈ ਗੱਲ ਕਰਨੀ ਹੈ ਤਾਂ ਮੇਰੇ ਪਤੀ ਨੇ ਮੇਰੇ ਬੇਟੇ ਨੂੰ ਮੇਰੀ ਕਾਰ ’ਚ ਬੈਠਣ ਨੂੰ ਕਿਹਾ ਅਤੇ ਮੈਨੂੰ ਕਮਰੇ ਵਿਚ ਲੈ ਗਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਘਟਨਾ, ਕਾਰੋਬਾਰੀ ਨੇ ਖ਼ੁਦ ਨੂੰ ਮਾਰੀਆਂ ਗੋਲੀਆਂ, ਇਲਾਕੇ 'ਚ ਸਨਸਨੀ ਵਾਲਾ ਮਾਹੌਲ (ਤਸਵੀਰਾਂ)

ਕਮਰੇ ਅੰਦਰ ਮੇਰੇ ਪਤੀ ਨੇ ਮੇਰੀ ਸਹਿਮਤੀ ਤੋਂ ਬਿਨਾਂ ਮੇਰੇ ਨਾਲ ਸਰੀਰਕ ਸਬੰਧ ਬਣਾਏ ਅਤੇ ਮੇਰਾ ਮੂੰਹ ਬੰਦ ਕਰ ਕੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਤੂੰ ਇਸ ਬਾਰੇ ਕਿਸੇ ਨੂੰ ਦੱਸਿਆ ਕਿ ਤੇਰਾ ਬੁਰਾ ਹਸ਼ਰ ਹੋਵੇਗਾ। ਤੈਨੂੰ ਜਾਨੋਂ ਮਾਰ ਦੇਵਾਂਗਾ ਅਤੇ ਮੈਨੂੰ ਕਮਰੇ ’ਚੋਂ ਬਾਹਰ ਕੱਢ ਦਿੱਤਾ। ਥਾਣਾ ਦਾਖਾ ਦੇ ਮੁਖੀ ਇੰਸ. ਜਗਜੀਤ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਕਮਲਦੀਪ ਕੌਰ ਵੱਲੋਂ ਮੈਡੀਕਲ ਟੈਸਟ ਕਰਵਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਦੋਂ ਕਿ ਪਤੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News