ਮਹਿਲਾ ਨੂੰ ਨਸ਼ੀਲੀ ਵਸਤੂ ਪਿਲਾ ਕੇ ਬਣਾਈ ਅਸ਼ਲੀਲ ਵੀਡੀਓ

Sunday, Feb 11, 2018 - 07:46 PM (IST)

ਮਹਿਲਾ ਨੂੰ ਨਸ਼ੀਲੀ ਵਸਤੂ ਪਿਲਾ ਕੇ ਬਣਾਈ ਅਸ਼ਲੀਲ ਵੀਡੀਓ

ਪਟਿਆਲਾ (ਬਲਜਿੰਦਰ) : ਪੰਚਕੂਲਾ ਵਾਸੀ ਇਕ ਔਰਤ ਨੇ ਪਟਿਆਲਾ ਦੇ ਸੋਢੀਆਂ ਖੇਤਰ ਵਾਸੀ ਇਕ ਵਿਅਕਤੀ ਰਾਜਿੰਦਰ ਕੁਮਾਰ 'ਤੇ ਉਸ ਦੇ ਘਰ ਦਾਖਲ ਹੋ ਕੇ ਨਸ਼ੀਲੀ ਵਸਤੂ ਪਿਲਾ ਕੇ ਬਲਾਤਕਾਰ ਕਰਨ ਦੇ ਦੋਸ਼ ਲਗਾਏ ਹਨ। ਪੀੜਤਾ ਨੇ ਕਿਹਾ ਕਿ ਇਸ ਦੌਰਾਨ ਰਾਜਿੰਦਰ ਕੁਮਾਰ ਨੇ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ ਅਤੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਇਸ ਮਾਮਲੇ ਵਿਚ ਰਾਜਿੰਦਰ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਸੋਢੀਆਂ ਵਾਲੀ ਗਲੀ ਬੈਕ ਸਾਈਡ ਮਾਲਵਾ ਸਿਨੇਮਾ ਪਟਿਆਲਾ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਮਹਿਲਾ ਦੇ ਮੁਤਾਬਕ ਅਸ਼ਲੀਲ ਵੀਡੀਓ ਦੇ ਆਧਾਰ 'ਤੇ ਰਜਿੰਦਰ ਕੁਮਾਰ ਨੇ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਈ ਵਾਰ ਵੱਖ-ਵੱਖ ਥਾਵਾਂ 'ਤੇ ਉਸ ਨਾਲ ਬਲਾਤਕਾਰ ਕੀਤਾ। ਉਸ ਤੋਂ 4 ਤੋਲੇ ਸੋਨਾ ਤੇ 2 ਲੱਖ ਰੁਪਏ ਵੀ ਲਏ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News