ਬਲੈਕਮੇਲ ਕਰਕੇ ਕੀਤਾ ਬਲਾਤਕਾਰ, ਫਿਰ ਅਸ਼ਲੀਲ ਵੀਡੀਓ ਭੇਜ ਤੁੜਵਾਇਆ ਵਿਆਹ

01/30/2019 7:05:29 PM

ਬਰਨਾਲਾ : ਬਰਨਾਲਾ 'ਚ ਇਕ ਵਿਅਕਤੀ ਵਲੋਂ 27 ਸਾਲਾ ਲੜਕੀ ਦੀ ਅਸ਼ਲੀਲ ਵੀਡੀਓ ਬਣਾ ਕੇ ਜਿਣਸੀ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਬਰਨਾਲਾ ਸਿਟੀ ਪੁਲਸ ਸਟੇਸ਼ਨ ਕੋਲ ਮੋਬਾਇਲਾਂ ਦੀ ਦੁਕਾਨ ਹੈ। ਉਹ ਪਿਛਲੇ ਇਕ ਸਾਲ ਤੋਂ ਲੜਕੀ ਨਾਲ ਬਲਾਤਕਾਰ ਕਰ ਰਿਹਾ ਸੀ।
ਇਥੇ ਹੀ ਬਸ ਨਹੀਂ ਹੱਦ ਤਾਂ ਉਦੋਂ ਹੋ ਗਈ ਜਦੋਂ ਉਕਤ ਵਿਅਕਤੀ ਨੇ ਲੜਕੀ ਦਾ ਵਿਆਹ ਤੁੜਵਾਉਣ ਲਈ ਅਸ਼ਲੀਲ ਵੀਡੀਓ ਉਸ ਦੇ ਹੋਣ ਵਾਲੇ ਪਤੀ ਨੂੰ ਭੇਜ ਦਿੱਤੀ। ਸਿੱਟੇ ਵਜੋਂ ਲੜਕੀ ਦਾ ਵਿਆਹ ਟੁੱਟ ਗਿਆ। ਇਸ ਪਿੱਛੋਂ ਲੜਕੀ ਨੇ ਪੁਲਸ ਨੂੰ ਮੁਲਜ਼ਮ ਦੀ ਸ਼ਿਕਾਇਤ ਕਰ ਦਿੱਤੀ। ਪੁਲਸ ਨੇ ਲੜਕੀ ਦੇ ਬਿਆਨਾਂ 'ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਫਿਲਹਾਲ ਮੁਲਜ਼ਮ ਦੀ ਗ੍ਰਿਫਤਾਰੀ ਅਜੇ ਨਹੀਂ ਹੋ ਸਕੀ ਹੈ। 
ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ-2 ਦੇ ਐੱਸ. ਐੱਸ. ਓ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਲੜਕੀ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ। ਪੁਲਸ ਮੁਤਾਬਕ ਮੁਲਜ਼ਮ ਦੀ ਗ੍ਰਿਫਤਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Gurminder Singh

Content Editor

Related News