ਸੰਗਰੂਰ 'ਚ ਰੰਧਾਵਾ ਦਾ ਤਿੱਖਾ ਬਿਆਨ, ਕਿਹਾ- 'ਪੰਜਾਬ 'ਚ ਬਦਲਾਅ ਨਹੀਂ, ਇਨ੍ਹਾਂ ਨੇ ਪੰਜਾਬ ਹੀ ਖਤਮ ਕਰ ਦਿੱਤਾ'

Wednesday, Nov 04, 2026 - 02:59 PM (IST)

ਸੰਗਰੂਰ 'ਚ ਰੰਧਾਵਾ ਦਾ ਤਿੱਖਾ ਬਿਆਨ, ਕਿਹਾ- 'ਪੰਜਾਬ 'ਚ ਬਦਲਾਅ ਨਹੀਂ, ਇਨ੍ਹਾਂ ਨੇ ਪੰਜਾਬ ਹੀ ਖਤਮ ਕਰ ਦਿੱਤਾ'

ਸੰਗਰੂਰ- ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਦੌਰਾਨ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸੇ ਧਰਤੀ ਸੰਗਰੂਰ ਤੋਂ 1957 'ਚ ਸਰਦਾਰ ਤੇਜਾ ਸਿੰਘ ਸੁਤੰਤਰ ਸੰਸਦ ਸਨ। ਪਾਰਲੀਮੈਂਟ ਸੈਸ਼ਨ ਦੌਰਾਨ ਹਾਊਸ ਦੇ ਅੰਦਰ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਜਦੋਂ ਉਨ੍ਹਾਂ ਦਾ ਝੋਲਾ ਦੇਖਿਆ ਗਿਆ ਤਾਂ ਉਸ 'ਚੋਂ ਸਿਰਫ 2 ਰੋਟੀਆਂ ਅਤੇ ਅੰਬ ਦਾ ਆਚਾਰ ਨਿਕਲਿਆ ਸੀ।

ਇਹ ਵੀ ਪੜ੍ਹੋ- ਮਾਨਸਾ 'ਚ ਦਲਜੀਤ ਸਿੰਘ ਦੀ ਮੌਤ ਦਾ ਮਾਮਲਾ: ਹਾਈਕੋਰਟ ਦੇ ਹੁਕਮਾਂ 'ਤੇ PGI 'ਚ ਸ਼ੁਰੂ ਹੋਇਆ ਪੋਸਟਮਾਰਟਮ

ਉਨ੍ਹਾਂ ਕਿਹਾ ਅੱਜ ਦਾ ਮੁੱਖ ਮੰਤਰੀ ਜੋ ਸੰਗਰੂਰ ਤੋਂ ਸਾਬਕਾ ਸੰਸਦ ਮੈਂਬਰ ਵੀ ਰਿਹਾ, ਜਦੋਂ ਬਾਹਰੋਂ ਆਇਆ ਸੀ ਤਾਂ ਉਸ ਦੇ ਬੈਗ 'ਚੋਂ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ ਸਨ।  ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼ਾਹ ਭਾਸ਼ਣ ਦੇ ਕੇ ਗਏ ਹਨ ਕਿ ਪੰਜਾਬ 'ਚ ਭਾਜਪਾ ਸਰਕਾਰ ਬਣਾਵਾਂਗੇ, ਅੱਤਵਾਦ ਅਤੇ ਨਸ਼ਾ ਖਤਮ ਕਰਾਂਗੇ। ਉਨ੍ਹਾਂ ਕਿਹਾ ਮੈਂ ਅਮਿਤ ਸ਼ਾਹ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੇਰੀਆਂ ਦੋ ਸਟੇਟਾਂ ਗੁਜਰਾਤ ਅਤੇ ਅਸਾਮ, ਦੋਵਾਂ 'ਚ ਗੈਂਗਸਟਰ ਬੈਠੇ ਨੇ ਜੋ ਮੌਤ ਦਾ ਫਰਮਾਨ ਜਾਰੀ ਕਰਦੇ ਹਨ ਅਤੇ ਨਸ਼ਾ ਵੇਚਦੇ ਹਨ,  ਪਹਿਲਾਂ ਉਨ੍ਹਾਂ 'ਚੋਂ ਨਸ਼ਾ ਖਤਮ ਕਰੋ।

ਇਹ ਵੀ ਪੜ੍ਹੋ-ਪੰਜਾਬ: ਵੱਡੇ ਹਾਦਸੇ ਨੇ ਉਜਾੜ'ਤਾ ਪਰਿਵਾਰ, ਘਰ 'ਚ ਪਿਓ-ਪੁੱਤ ਦੇ ਵਿੱਛੇ ਸੱਥਰ

ਰੰਧਾਵਾ ਨੇ ਅੱਗੇ ਕਿਹਾ ਕਿ ਪੰਜਾਬ 'ਚ ਇਹ ਹਾਲਾਤ ਹੋ ਗਏ ਹਨ ਕਿ ਬੱਚੇ ਨਸ਼ੇ 'ਚ ਹਨ ਅਤੇ ਮਾਂ-ਬਾਪ ਡਰਦੇ ਹੋਏ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ। ਬਜ਼ੁਰਗਾਂ ਨੂੰ 10 ਸਾਲ ਬਾਅਦ ਕੰਧਾ ਦੇਣ ਲਈ ਵੀ ਕੋਈ ਨਹੀਂ ਹੋਵੇਗਾ। ਉਨ੍ਹਾਂ ਕਿਹਾ ਪੰਜਾਬ ਦੀ ਜਵਾਨੀ ਬਾਹਰ ਜਾ ਰਹੀ ਹੈ। ਇਨ੍ਹਾਂ ਲੋਕਾਂ ਨੇ ਪੰਜਾਬ ਦਾ ਬਦਲਾਅ ਨਹੀਂ ਕੀਤਾ, ਸਗੋਂ ਪੰਜਾਬ ਖਤਮ ਕੀਤਾ ਹੈ।

ਇਹ ਵੀ ਪੜ੍ਹੋ- Mrs. Universe 2026 'ਚ ਅੰਮ੍ਰਿਤਸਰ ਦੀ ਡਾ. ਸੇਹਰ ਨੇ ਕੀਤਾ ਕਮਾਲ, 120 ਦੇਸ਼ਾਂ 'ਚੋਂ ਜਿੱਤਿਆ ਖਿਤਾਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News