ਕੌਮੀ ਕਾਂਗਰਸ 'ਚ ਵੱਡਾ ਚਿਹਰਾ ਬਣਕੇ ਉਭਰੇ ਰਮਿੰਦਰ ਆਂਵਲਾ, ਮਿਲੀ ਵੱਡੀ ਜ਼ਿੰਮੇਵਾਰੀ
Tuesday, Oct 12, 2021 - 12:36 AM (IST)
ਚੰਡੀਗੜ੍ਹ(ਅਸ਼ਵਨੀ)- ਕਾਂਗਰਸ 'ਚ ਮਿਹਨਤ ਦਾ ਮੁੱਲ ਮਿਲਦਾ ਹੈ। ਘੱਟ ਤੋਂ ਘੱਟ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਇਸਦਾ ਪ੍ਰਤੱਖ ਸਬੂਤ ਹਨ। ਬੂਥ ਏਜੰਟ ਤੋਂ ਰਾਜਨੀਤਕ ਸਫਰ ਦਾ ਆਗਾਜ਼ ਕਰਨ ਵਾਲੇ ਰਮਿੰਦਰ ਆਵਲਾ ਨੂੰ ਕਾਂਗਰਸ ਨੇ ਪਾਰਟੀ ਪ੍ਰਤੀ ਨਿਸ਼ਠਾ, ਮਿਹਨਤ, ਲਗਨ ਅਤੇ ਕੰਮ ਦਾ ਮੁੱਲ ਦਿੰਦੇ ਹੋਏ ਹੁਣ ਕੌਮੀ ਪੱਧਰ ’ਤੇ ਜ਼ਿੰਮੇਵਾਰੀ ਸੌਂਪੀ ਹੈ।
ਇਹ ਵੀ ਪੜ੍ਹੋ- CM ਚੰਨੀ ਨੇ ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਪੰਜਾਬ ਦੇ ਫੌਜੀਆਂ ਦੇ ਪਰਿਵਾਰਾਂ ਲਈ ਕੀਤਾ ਇਹ ਐਲਾਨ
ਕਾਂਗਰਸ ਪ੍ਰਧਾਨ ਨੇ ਹੁਣ ਰਮਿੰਦਰ ਆਵਲਾ ਨੂੰ ਕਰਨਾਟਕ ਦੇ ਜਨਰਲ ਸਕੱਤਰ ਇੰਚਾਰਜ ਦੇ ਨਾਲ ਕੌਮੀ ਸਕੱਤਰ ਦੀ ਜ਼ਿੰਮੇਵਾਰੀ ਸੌਂਪਦੇ ਹੋਏ ਅਟੈਚ ਕੀਤਾ ਹੈ। ਉਥੇ ਹੀ ਅੰਡੇਮਾਨ ਨਿਕੋਬਾਰ ਟਾਪੂ ਸਮੂਹ ਤੋਂ ਕਾਂਗਰਸ ਸਾਂਸਦ ਕੁਲਦੀਪ ਰਾਏ ਸ਼ਰਮਾ ਨੂੰ ਵੀ ਕਰਨਾਟਕ ਦਾ ਕੌਮੀ ਸਕੱਤਰ ਨਿਯੁਕਤ ਕੀਤਾ ਹੈ। ਰਮਿੰਦਰ ਆਵਲਾ ਨੇ ਅੱਠ ਸਾਲਾਂ ਤੱਕ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਨਿਭਾਈ ਅਤੇ ਦੋ ਸਾਲ ਲਈ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਦੇ ਤੌਰ ’ਤੇ ਤੈਨਾਤ ਰਹੇ। ਉਨ੍ਹਾਂ ਦੇ ਇਸ ਸੇਵਾ ਭਾਵ ਕਾਰਣ ਲੋਕਾਂ ਦਾ ਉਨ੍ਹਾਂ ਨੂੰ ਅਟੁੱਟ ਪਿਆਰ ਮਿਲਿਆ। ਲੋਕਾਂ ਦੇ ਇਸ ਪਿਆਰ ਨੇ ਉਨ੍ਹਾਂ ਨੂੰ ਜਲਾਲਾਬਾਦ ਵਰਗੀ ਅਕਾਲੀ ਪਹੁੰਚ ਦਖ਼ਲ ਵਾਲੀ ਸੀਟ ’ਤੇ ਜਿੱਤ ਦਿਵਾਕੇ ਵਿਧਾਇਕ ਦੀ ਕੁਰਸੀ ’ਤੇ ਬਿਠਾਇਆ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਪ੍ਰਤੀ CM ਚੰਨੀ ਨੇ ਟਵੀਟ ਕਰ ਪ੍ਰਗਟਾਈ ਹਮਦਰਦੀ
ਲੋਕਾਂ ਨਾਲ ਉਨ੍ਹਾਂ ਦੀ ਗਰਮਜੋਸ਼ੀ ਦਾ ਹੀ ਨਤੀਜਾ ਹੈ ਕਿ ਅੱਜ ਰਮਿੰਦਰ ਆਵਲਾ ਨਾ ਸਿਰਫ਼ ਪੰਜਾਬ ਸਗੋਂ ਕੌਮੀ ਪੱਧਰ ’ਤੇ ਵੀ ਇੱਕ ਵੱਡੀ ਪਹਿਚਾਣ ਬਣਕੇ ਉਭਰੇ ਹਨ ਜਿਸਨੂੰ ਪਛਾਣਦੇ ਹੋਏ ਕਾਂਗਰਸ ਪ੍ਰਧਾਨ ਸੋਨਿਆ ਗਾਂਧੀ ਨੇ ਉਨ੍ਹਾਂ ਨੂੰ ਕੌਮੀ ਪੱਧਰ ਦੀ ਜਿੰਮੇਵਾਰੀ ਨਾਲ ਨਿਵਾਜ਼ਿਆ ਹੈ।