ਰੱਖੜੀ ਮੌਕੇ ਰਾਹਤ ਭਰੀ ਖਬਰ : ਮਹਾਂ ਹੜਤਾਲ ਦੌਰਾਨ ਬੰਦ ਨਹੀਂ ਕਰਵਾਈਆਂ ਜਾਣਗੀਆਂ ਦੁਕਾਨਾਂ

Tuesday, Aug 25, 2026 - 05:24 PM (IST)

ਰੱਖੜੀ ਮੌਕੇ ਰਾਹਤ ਭਰੀ ਖਬਰ : ਮਹਾਂ ਹੜਤਾਲ ਦੌਰਾਨ ਬੰਦ ਨਹੀਂ ਕਰਵਾਈਆਂ ਜਾਣਗੀਆਂ ਦੁਕਾਨਾਂ

ਫਿਰੋਜ਼ਪੁਰ (ਮਲਹੋਤਰਾ) : 27 ਅਗਸਤ ਨੂੰ ਸੂਬੇ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਵੱਲੋਂ ਦਿੱਤੀ ਗਈ ਮਹਾਂ ਹੜਤਾਲ ਦੀ ਕਾਲ ਦੌਰਾਨ ਸਿਰਫ ਸਰਕਾਰੀ ਅਦਾਰੇ ਬੰਦ ਕਰਵਾਏ ਜਾਣਗੇ ਅਤੇ ਸਰਕਾਰੀ ਦਫਤਰਾਂ ਦੇ ਗੇਟਾਂ ਅੱਗੇ ਧਰਨੇ ਦਿੱਤੇ ਜਾਣਗੇ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਿੱਪਲ ਸਿੰਘ ਨੇ ਸਪੱਸ਼ਟ ਕੀਤਾ ਕਿ 28 ਅਗਸਤ ਨੂੰ ਮਨਾਏ ਜਾ ਰਹੇ ਰੱਖੜੀ ਦੇ ਤਿਉਹਾਰ ਨੂੰ ਧਿਆਨ 'ਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ ਕਿ ਕਰਮਚਾਰੀਆਂ ਦੀ ਲੜਾਈ ਸਰਕਾਰ ਨਾਲ ਹੈ, ਵਪਾਰੀਆਂ ਨਾਲ ਨਹੀਂ। ਇਸ ਲਈ ਮਹਾਂ ਹੜਤਾਲ ਦੌਰਾਨ ਸਰਕਾਰ ਦਾ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ। ਮਹਾਂ ਬੰਦ ਦੌਰਾਨ ਕੋਈ ਵੀ ਸੜਕ ਨਹੀਂ ਰੋਕੀ ਜਾਵੇਗੀ ਅਤੇ ਨਾ ਹੀ ਦੁਕਾਨਾਂ ਨੂੰ ਬੰਦ ਕਰਵਾਇਆ ਜਾਵੇਗਾ।


author

Babita

Content Editor

Related News