ਇਸ ਹਲਕੇ ''ਚ ਭਾਜਪਾ ਉਮੀਦਵਾਰ ਦੇ ਖਿਲਾਫ ਖੜ੍ਹਾ ਹੋਇਆ ਅਕਾਲੀ ਨੇਤਾ, ਹੋਵੇਗੀ ਸਖਤ ਟੱਕਰ (ਵੀਡੀਓ)

01/19/2017 3:15:08 PM

ਪਟਿਆਲਾ : ਪੰਜਾਬ ''ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜਿੱਥੇ ਅਕਾਲੀ-ਭਾਜਪਾ ਨੇ ਆਪਣੇ ਸਾਂਝੇ ਉਮੀਦਵਾਰ ਮੈਦਾਨ ''ਚ ਉਤਾਰੇ ਹਨ, ਉੱਥੇ ਹੀ ਰਾਜਪੁਰਾ ''ਚ ਭਾਜਪਾ ਅਤੇ ਅਕਾਲੀ ਉਮੀਦਵਾਰ ਇਕ-ਦੂਜੇ ਨੂੰ ਟੱਕਰ ਦੇਣ ਲਈ ਖੜ੍ਹੇ ਹੋ ਗਏ ਹਨ। ਇਸ ਹਲਕੇ ਤੋਂ ਭਾਜਪਾ ਦੀ ਸੀਟ ਹੋਣ ਕਾਰਨ ਇੱਥੇ ਪਾਰਟੀ ਨੇ ਹਰਜੀਤ ਸਿੰਘ ਨੂੰ ਚੋਣ ਮੈਦਾਨ ''ਚ ਉਤਾਰਿਆ ਹੈ ਪਰ ਅਕਾਲੀ ਦਲ ਦੇ ਆਗੂ ਜਗਦੀਸ਼ ਜੱਗਾ ਆਪਣੀ ਹੀ ਭਾਈਵਾਲ ਪਾਰਟੀ ਦੇ ਉਮੀਦਵਾਰ ਖਿਲਾਫ ਨਾਮਜ਼ਦਗੀ ਭਰ ਕੇ ਆਜ਼ਾਦ ਉਮੀਦਵਾਰ ਦੇ ਤੌਰ ''ਤੇ ਮੈਦਾਨ ''ਚ ਉਤਰ ਆਏ ਹਨ। ਜਗਦੀਸ਼ ਜੱਗਾ ਨੇ ਹਰਜੀਤ ਸਿੰਘ ਨੂੰ ਬਾਹਰੀ ਦੱਸਦਿਆਂ ਇੱਥੋਂ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਚੋਣਾਂ ਲੜਨ ਦਾ ਸਭ ਨੂੰ ਹੱਕ ਹੈ ਅਤੇ ਉਹ ਜਗਦੀਸ਼ ਜੱਗਾ ਦਾ ਸੁਆਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਜੱਗਾ ਨੂੰ ਬਾਹਰ ਦਾ ਰਸਤਾ ਦਿਖਾਵੇਗਾ। ਹੁਣ ਪਾਰਟੀ ਤੋਂ ਬਾਗੀ ਹੋਏ ਜਗਦੀਸ਼ ਜੱਗਾ ਤਾਂ ਆਪਣੀ ਹੀ ਭਾਈਵਾਲ ਪਾਰਟੀ ਖਿਲਾਫ ਚੋਣ ਮੈਦਾਨ ''ਚ ਉਤਰ ਆਏ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਇਸ ''ਤੇ ਕੀ ਸਟੈਂਡ ਲਵੇਗਾ।

Babita Marhas

This news is News Editor Babita Marhas