ਚਰਨਜੀਤ ਲੁਹਾਰਾ ਦੀ ਫੋਟੋ ਵਾਇਰਲ ਕਰ ਮਨਪ੍ਰੀਤ ਬਾਦਲ 'ਤੇ ਲਾਏ ਸਨ ਦੋਸ਼, ਹੁਣ ਉਸੇ ਵਿਅਕਤੀ ਨੇ ਘੇਰਿਆ ਰਾਜਾ ਵੜਿੰਗ

Tuesday, Jul 13, 2021 - 10:14 AM (IST)

ਚਰਨਜੀਤ ਲੁਹਾਰਾ ਦੀ ਫੋਟੋ ਵਾਇਰਲ ਕਰ ਮਨਪ੍ਰੀਤ ਬਾਦਲ 'ਤੇ ਲਾਏ ਸਨ ਦੋਸ਼, ਹੁਣ ਉਸੇ ਵਿਅਕਤੀ ਨੇ ਘੇਰਿਆ ਰਾਜਾ ਵੜਿੰਗ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ): ਬੀਤੇ ਦਿਨ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਵਿਅਕਤੀ ਜੋ ਗਿੱਦੜਬਾਹਾ ਦੇ ਪਿੰਡ ਲੁਹਾਰਾ ਨਾਲ ਸਬੰਧਿਤ ਹੈ ਨੂੰ ਚੈੱਕ ਦਿੰਦਿਆਂ ਦੀ ਮਨਪ੍ਰੀਤ ਸਿੰਘ ਬਾਦਲ ਦੀ ਫੋਟੋ ਵਾਇਰਲ ਕਰਕੇ ਦੋਸ਼ ਲਾਏ ਸਨ ਕਿ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਨਾਲ ਸਬੰਧਿਤ ਵਿਅਕਤੀਆਂ ਨੂੰ ਗ੍ਰਾਂਟ ਦੇ ਰਹੇ ਹਨ। ਚਰਨਜੀਤ ਸਿੰਘ ਲੁਹਾਰਾ ਨੇ ਚੈੱਕ ਦੀਆਂ ਫੋਟੋਆਂ ਵਾਇਰਲ ਕਰਦਿਆ ਆਪਣੇ ਫੇਸਬੁੱਕ ਪੇਜ ਤੇ ਲਿਖਿਆ ' ਸਤਿ ਸ੍ਰੀ ਅਕਾਲ ਜੀ 🙏

ਇਹ ਵੀ ਪੜ੍ਹੋ:  ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਚਾੜ੍ਹਿਆ ਚੰਨ, ਮੁੰਡਾ ਖ਼ੁਦਕੁਸ਼ੀ ਕਰਨ ਨੂੰ ਹੋਇਆ ਮਜ਼ਬੂਰ

ਮੈਂ ਚਰਨਜੀਤ ਸਿੰਘ ਲੁਹਾਰਾ..
ਕੁਝ ਕੁ ਸਮਾਂ ਪਹਿਲਾਂ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਸੋਸ਼ਲ ਅਕਾਊਂਟ ’ਤੇ ਇੱਕ ਪੋਸਟ ਵੇਖੀ ਜਿਸ ਵਿੱਚ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੀ ਨੂੰ ਇੱਕ ਚੈੱਕ ਦਿੰਦੇ ਦੀ ਫੋਟੋ ਦੇ ਨਾਲ-ਨਾਲ ਮੇਰੀਆਂ ਹੋਰ ਵੀ ਬਾਦਲ ਪਰਿਵਾਰ (ਆਕਾਲੀ ਦਲ) ਦਾ ਨਿੱਜੀ ਹੋਣ ਦਾ ਠੱਪਾ ਲਾ ਕੇ  ਫੋਟੋ ਅਪਲੋਡ ਕਰ ਕੇ ਮਨਪ੍ਰੀਤ ਬਾਦਲ ਨਾਲ ਆਵਦਾ ਗੁੱਸਾ ਜ਼ਾਹਿਰ ਕਰਦਾ ਨਜ਼ਰ ਆਇਆ ਜੋ ਕੀ ਹਾਸੋਹੀਣ ਜੀ ਗੱਲ ਹੈ। ਐੱਮ.ਐੱਲ.ਏ. ਸਾਹਿਬ ਆਪ ਜੀ ਦੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਪਿਛਲੇ 20ਸਾਲ ਤੋਂ ਮੈਂ ਲੁਹਾਰਾ (ਸ੍ਰੀ ਮੁਕਤਸਰ ਸਾਹਿਬ) ਪਿੰਡ ਛੱਡ ਬਠਿੰਡਾ ਸ਼ਹਿਰ ਰਹਿ ਰਿਹਾ ਹਾਂ, ਨਗਰ ਨਾਲ ਜੁੜਿਆ ਹੋਣ ਦੇ ਬਾਵਜੂਦ ਵੀ ਸ਼ਹਿਰ ਨਿਵਾਸੀਆਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਰੱਖੀ ਹੈ। ਆਪ ਜੀ ਵੱਲੋਂ ਫੋਟੋ ਵਿੱਚ ਦਿਖਾਏ ਗਏ ਚੈੱਕ ਦਿੰਦੇ ਹੋਏ ਉਹ ਮੈਨੂੰ ਮੇਰੀ ਜੇਬ ਵਿੱਚ ਪਾਉਣ ਲਈ ਨਹੀਂ ਸਗੋਂ ਕਾਲੋਨੀ ਦੇ ਵਿਕਾਸ ਕਾਰਜ ਲਈ ਦਿੱਤਾ। ਹਾਂ ਇਹ ਗੱਲ ਜ਼ਰੂਰ ਆ ਮੰਤਰੀ ਜੀ ਨੇ ਤੇਰੇ ਵਾਂਗ ਪੱਖ ਬਾਜੀ ਨਹੀਂ ਕਰੀ।

PunjabKesari

ਇਹ ਵੀ ਪੜ੍ਹੋ: ਸ਼ਰਮਨਾਕ! ਅੰਮ੍ਰਿਤਸਰ 'ਚ ਮਿਲੀਆਂ ਦੋ ਨਵ-ਜਨਮੀਆਂ ਬੱਚੀਆਂ ਦੀਆਂ ਲਾਸ਼ਾਂ, ਕੁੱਤਿਆਂ ਨੇ ਨੋਚ-ਨੋਚ ਖਾਧੀਆਂ

ਵਿਧਾਇਕ ਜੀ ਤੁਸਾਂ ਨੇ ਰਾਹੁਲ ਗਾਂਧੀ ਨੂੰ ਟਵੀਟ ਕਰ ਕੇ ਮਨਪ੍ਰੀਤ ਬਾਦਲ ਵਿਰੁੱਧ ਜਾਂਚ ਦੀ ਮੰਗ ਕੀਤੀ ਮੇਰੇ ਮੁਤਾਬਕ ਮੰਗ ਆਪ ਜੀ ਨੂੰ ਚੰਗੇ ਡਾਕਟਰ ਦੀ ਅਪਾਇੰਟਮੈਂਟ ਦੀ ਕਰਨੀ ਚਾਹੀਦੀ ਆ ਜੋ ਦਿਮਾਗ ਅਤੇ ਅੱਖਾਂ ਦਾ ਮਾਹਿਰ ਹੋਵੇ,ਤੁਸੀਂ ਆਵਦਾ ਦਿਮਾਗੀ ਸੰਤੁਲਨ ਗਵਾ ਚੁੱਕੇ ਪੋਸਟ ਵਿੱਚ ਅਪਲੋਡ ਫੋਟੋ ਵਿੱਚ ਤੁਸੀਂ ਕਹਿ ਰਿਹੇ ਹੋ ਕੇ ਕੋਟਲੀ ਸਰਕਲ ਨੂੰ ਮਨਪ੍ਰੀਤ ਬਾਦਲ ਨੇ ਚੈੱਕ ਦਿੱਤਾ। ਅੱਖਾਂ ਉੱਤੇ ਪਾਣੀ ਮਾਰ ਕੇ ਦੇਖਿਉਂ ਇਹ ਚੈੱਕ "ਆਰਬਨ ਵੈਲਫੇਅਰ ਸੁਸਾਇਟੀ" ਬਠਿੰਡਾ ਨੂੰ ਦਿੱਤਾ ਗਿਆ ਹੈ ਜਿਸ ਦੀ ਲੰਮੇ ਸਮੇਂ ਤੋਂ ਮੈਂ ਬਤੌਰ ਪ੍ਰਧਾਨਗੀ ਵਜੋਂ ਸੇਵਾ ਨਿਭਾ ਰਿਹਾ ਹਾਂ।ਅਸਲ ਵਿੱਚ ਇਹ ਸਭ ਆਪ ਜੀ ਦੀ ਬੁਖਲਾਹਟ ਦੀਆਂ ਨਿਸ਼ਾਨੀਆਂ ਹਨ ਆਪ ਜੀਆਂ ਨੂੰ ਗਿੱਦੜਬਾਹਾ ਖੁਸਦਾ ਅਤੇ ਕੈਰੀਅਰ ਖ਼ਤਮ ਹੁੰਦਾ ਨਜ਼ਰ ਆ ਰਿਹਾ!

ਇਹ ਵੀ ਪੜ੍ਹੋ: ਨਵਜਨਮੇ ਬੱਚੇ ਲਈ ਖ਼ੂਨ ਲੈਣ ਗਏ ਪਿਓ ਨੂੰ ਸ਼ਰਾਬੀ ਤਕਨੀਸ਼ੀਅਨ ਕਹਿੰਦਾ 'ਦਫ਼ਾ ਹੋ ਜਾਓ', ਬੱਚੇ ਦੀ ਮੌਤ  

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Shyna

Content Editor

Related News