ਮੋਹਾਲੀ ''ਚ ਅਚਾਨਕ ਬਦਲਿਆ ਮੌਸਮ, ਭਾਰੀ ਮੀਂਹ ਦੇ ਨਾਲ ਹੋਈ ਗੜ੍ਹੇਮਾਰੀ (ਤਸਵੀਰਾਂ)

Monday, Mar 20, 2023 - 04:48 PM (IST)

ਮੋਹਾਲੀ ''ਚ ਅਚਾਨਕ ਬਦਲਿਆ ਮੌਸਮ, ਭਾਰੀ ਮੀਂਹ ਦੇ ਨਾਲ ਹੋਈ ਗੜ੍ਹੇਮਾਰੀ (ਤਸਵੀਰਾਂ)

ਮੋਹਾਲੀ : ਪੰਜਾਬ 'ਚ ਅਚਾਨਕ ਮੌਸਮ 'ਚ ਆਏ ਬਦਲਾਅ ਕਾਰਨ ਕਈ ਥਾਵਾਂ 'ਤੇ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਸੂਬੇ ਦੇ ਕਈ ਹਿੱਸਿਆਂ 'ਚ ਗੜ੍ਹੇਮਾਰੀ ਵੀ ਹੋ ਰਹੀ ਹੈ। ਪਟਿਆਲਾ, ਜਲੰਧਰ ਅਤੇ ਮੋਹਾਲੀ 'ਚ ਵੀ ਮੀਂਹ ਪੈ ਰਿਹਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਪੁਲਸ ਦੇ ਵੱਡੇ ਖ਼ੁਲਾਸੇ, 'ਇੰਟਰਨੈੱਟ' ਨੂੰ ਲੈ ਕੇ ਵੀ ਆਖ਼ੀ ਇਹ ਗੱਲ

PunjabKesari

ਪਟਿਆਲਾ ਅਤੇ ਮੋਹਾਲੀ 'ਚ ਗੜ੍ਹੇਮਾਰੀ ਵੀ ਹੋਈ ਹੈ। ਦੱਸਣਯੋਗ ਹੈ ਕਿ ਅਜੇ 48 ਘੰਟੇ ਪਹਿਲਾਂ ਹੀ ਭਾਰੀ ਬਰਸਾਤ ਅਤੇ ਤੇਜ਼ ਹਵਾਵਾਂ ਨੇ ਕਣਕ ਦੀ ਫ਼ਸਲ ਵਿਛਾ ਕੇ ਰੱਖ ਦਿੱਤੀ ਸੀ ਅਤੇ ਹੁਣ ਫਿਰ ਤੋਂ ਹੋਈ ਭਾਰੀ ਬਰਸਾਤ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੌਜੂਦਾ ਮਾਹੌਲ ਦੌਰਾਨ 'ਸਰਕਾਰੀ ਬੱਸਾਂ' ਚੱਲਣ ਬਾਰੇ ਆਈ ਇਹ ਖ਼ਬਰ, ਧਿਆਨ ਦੇਣ ਲੋਕ

PunjabKesari

ਇਸ ਦੇ ਨਾਲ ਹੀ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਹੋਰ ਵੱਡੀ ਮਾਰ ਪੈਣਾ ਤੈਅ ਹੋ ਗਿਆ ਹੈ। ਆਸਮਾਨ 'ਚ ਛਾਏ ਕਾਲੇ ਬੱਦਲ ਇਸ ਗੱਲ ਦਾ ਸੰਕੇਤ ਹਨ ਕਿ ਮੀਂਹ ਦੀ ਕਾਰਵਾਈ ਅਜੇ ਫਿਰ ਹੋ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 21 ਮਾਰਚ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।

PunjabKesari
PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News