ਗਰੀਬ ਮਜ਼ਦੂਰ ਦਾ ਸਾਰਾ ਸਾਮਾਨ ਚੜ੍ਹਿਆ ਮੀਂਹ ਦੀ ਭੇਟ

Saturday, Jul 28, 2018 - 03:17 AM (IST)

ਗਰੀਬ ਮਜ਼ਦੂਰ ਦਾ ਸਾਰਾ ਸਾਮਾਨ ਚੜ੍ਹਿਆ ਮੀਂਹ ਦੀ ਭੇਟ

ਨੂਰਪੁਰਬੇਦੀ (ਭੰਡਾਰੀ)- ਪਿੰਡ ਹਿਆਤਪੁਰ ਦੇ ਇਕ ਗਰੀਬ ਮਜ਼ਦੂਰ ਦੇ ਘਰ ਦਾਖਲ ਹੋਏ ਮੀਂਹ ਦੇ ਪਾਣੀ ਨੇ ਸਾਰਾ ਸਾਮਾਨ ਤਬਾਹ ਕਰ ਦਿੱਤਾ। ਉਕਤ ਪਾਣੀ ਮੁੱਖ ਮਾਰਗ ’ਤੇ ਸਥਿਤ ਨਾਲੇ ਦੇ ਬੰਦ ਹੋਣ ਕਾਰਨ ਗਰੀਬ ਰਜਿੰਦਰ ਕੁਮਾਰ ਪੁੱਤਰ ਬਨਾਰਸੀ ਦਾਸ ਦੇ ਘਰ ਦਾਖਲ ਹੋਇਆ।
ਗਰੀਬ ਕਿਸਾਨ ਦੇ ਘਰ ਗੋਡੇ-ਗੋਡੇ ਜਮ੍ਹਾ ਹੋਏ ਪਾਣੀ ਨੇ ਪਰਿਵਾਰ ਦੇ ਖਾਣ ਲਈ ਘਰ ’ਚ ਰੱਖੀ ਕਰੀਬ 15 ਕੁਇੰਟਲ ਕਣਕ, ਪਸ਼ੂਆਂ ਲਈ ਰੱਖੀ 5 ਕੁਇੰਟਲ ਤੂਡ਼ੀ, ਖਾਦ ਦੀਆਂ ਬੋਰੀਆਂ ਤੇ ਘਰ ਦਾ ਹੋਰ ਸਮੁੱਚਾ ਸਾਮਾਨ ਬਰਬਾਦ ਕਰ ਕੇ ਰੱਖ ਦਿੱਤਾ।
ਗਰੀਬ ਵਿਅਕਤੀ ਰਜਿੰਦਰ ਕੁਮਾਰ ਨੇ ਦੁਖਡ਼ਾ ਸੁਣਾਉਂਦਿਆਂ ਦੱਸਿਆ ਕਿ ਉਸ ਦਾ ਘਰ ਮੁੱਖ ਮਾਰਗ ਦੇ ਨਾਲ ਹੈ ਤੇ ਮੁੱਖ ਮਾਰਗ ਦੇ ਨਾਲ ਬਣੇ ਨਾਲੇ ਨੂੰ ਪੰਚਾਇਤ ਨੇ ਇਕ ਵਾਰ ਵੀ ਸਾਫ਼ ਨਹੀਂ ਕਰਵਾਇਆ। ਪਿੰਡ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਰੀਬ ਪਰਿਵਾਰ ਦੇ ਨੁਕਸਾਨ ਦਾ ਜਾਇਜ਼ਾ ਲੈ ਕੇ ਉਸ ਦੀ ਆਰਥਕ ਸਹਾਇਤਾ ਕੀਤੀ ਜਾਵੇ।


Related News