ਗੋਰਾਇਆਂ 'ਚ ਤੂਫ਼ਾਨ ਦੇ ਨਾਲ ਪਿਆ ਭਾਰੀ ਮੀਂਹ, ਟਰੈਕ 'ਤੇ ਡਿੱਗਿਆ ਦਰੱਖ਼ਤ
Monday, Aug 28, 2023 - 10:44 AM (IST)
ਗੋਰਾਇਆਂ (ਮੁਨੀਸ਼ ਬਾਵਾ) : ਗੋਰਾਇਆਂ-ਫਿਲੌਰ 'ਚ ਅੱਜ ਸਵੇਰੇ ਪਏ ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਜਨ-ਜੀਵਨ ਕਾਫੀ ਪ੍ਰਭਾਵਿਤ ਹੋਇਆ। ਤੂਫ਼ਾਨ ਕਾਰਨ ਕਈ ਥਾਵਾਂ 'ਤੇ ਦਰੱਖ਼ਤ ਟੁੱਟ ਗਏ। ਉੱਥੇ ਹੀ ਪਿੰਡ ਦੋਸਾਂਝ ਖੁਰਦ ਦੇ ਫਾਟਕ 'ਤੇ ਤੂਫ਼ਾਨ ਕਾਰਨ ਦਰਖ਼ੱਤ ਟੁੱਟ ਕੇ ਟਰੈਕ 'ਤੇ ਡਿੱਗ ਗਿਆ, ਜਿਸ ਕਾਰਨ ਕਰੀਬ ਅੱਧ ਘੰਟਾ ਰੇਲਵੇ ਟਰੈਕ ਬੰਦ ਰਿਹਾ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਜਾਰੀ ਕੀਤੇ ਇਹ ਹੁਕਮ
ਇਸ ਕਾਰਨ ਕਈ ਟਰੇਨਾਂ ਵੀ ਪ੍ਰਭਾਵਿਤ ਹੋਈਆਂ। ਇਸ ਦੌਰਾਨ ਇਕ ਟਰੇਨ ਗੋਰਾਇਆਂ ਰੇਲਵੇ ਸਟੇਸ਼ਨ 'ਤੇ ਵੀ ਕਰੀਬ ਅੱਧਾ ਘੰਟਾ ਖੜ੍ਹੀ ਰਹੀ। ਰੇਲਵੇ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਟਰੈਕ ਖ਼ਾਲੀ ਕਰਵਾਉਣ ਲਈ ਆਪਣੀ ਲੇਬਰ ਲਾ ਕੇ ਦਰੱਖ਼ਤ ਨੂੰ ਹਟਾਇਆ ਗਿਆ, ਜਿਸ ਤੋਂ ਬਾਅਦ ਹੁਣ ਟਰੈਕ ਚਾਲੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸੂਬੇ ’ਚ ਗ਼ੈਰ-ਕਾਨੂੰਨੀ ਮਾਈਨਿੰਗ ’ਤੇ ਸ਼ਿਕੰਜਾ, ਦੋ ਦਿਨਾਂ ’ਚ 3 ਕੇਸ ਦਰਜ
ਰੇਲਵੇ ਦੇ ਮੁਲਾਜ਼ਮ ਹਜਾਰੀ ਲਾਲ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਫਿਲੌਰ ਤੋਂ ਉਨ੍ਹਾਂ ਨੂੰ ਆਉਣ 'ਚ ਸਮਾਂ ਲੱਗਾ, ਜਿਸ ਕਾਰਨ ਥੋੜ੍ਹੀ ਦੇਰੀ ਹੋ ਗਈ। ਹੁਣ ਟਰੈਕ ਚਾਲੂ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8