ਅੱਜ ਤੋਂ 22 ਤੱਕ ਪੰਜਾਬ ''ਚ ਕਈ ਥਾਈਂ ਭਾਰੀ ਮੀਂਹ ਸੰਭਵ

Thursday, Jul 19, 2018 - 12:38 AM (IST)

ਅੱਜ ਤੋਂ 22 ਤੱਕ ਪੰਜਾਬ ''ਚ ਕਈ ਥਾਈਂ ਭਾਰੀ ਮੀਂਹ ਸੰਭਵ

ਜਲੰਧਰ/ਚੰਡੀਗੜ੍ਹ (ਰਾਹੁਲ, ਯੂ. ਐੱਨ. ਆਈ.)  - ਪੰਜਾਬ ਦੇ ਕਈ ਹਿੱਸਿਆਂ ਵਿਚ ਵੀਰਵਾਰ ਤੋਂ ਐਤਵਾਰ ਤੱਕ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਸ਼ਹਿਰਾਂ ਵਿਚ ਦਰਮਿਆਨੀ ਤੋਂ ਭਾਰੀ ਵਰਖਾ ਹੋਈ, ਜਿਸ ਕਾਰਨ ਲੋਕਾਂ ਨੂੰ ਵੱਖ-ਵੱਖ ਕਿਸਮ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਮੁਤਾਬਕ ਪਿਛਲੇ ਇਕ ਹਫਤੇ ਤੋਂ ਖੇਤਰ ਵਿਚ ਪੈ ਰਹੇ ਮੀਂਹ ਕਾਰਨ ਭਾਖੜਾ ਡੈਮ ਦੇ ਪਾਣੀ ਦਾ ਪੱਧਰ 15 ਫੁੱਟ ਤੱਕ ਵਧ ਗਿਆ ਹੈ। ਇਹ ਬੁੱਧਵਾਰ ਸ਼ਾਮ ਤੱਕ 1519 ਫੁੱਟ ਸੀ। ਪੌਂਗ ਡੈਮ ਦੇ ਪਾਣੀ ਦਾ ਪੱਧਰ ਵੀ ਵਧ ਕੇ 1287 ਫੁੱਟ ਹੋ ਗਿਆ ਹੈ। ਸੰਗਰੂਰ 'ਚ 50 , ਪਠਾਨਕੋਟ 'ਚ 40, ਜਲੰਧਰ 'ਚ 28, ਮਾਲੇਰਕੋਟਲਾ 'ਚ 20 ਅਤੇ ਬਲਾਚੌਰ 'ਚ 10 ਐੱਮ. ਐੱਮ. ਵਰਖਾ ਦਰਜ ਕੀਤੀ ਗਈ। ਇਸ ਮੀਂਹ ਕਾਰਨ ਤਾਪਮਾਨ 26 ਤੋਂ 35 ਡਿਗਰੀ ਸੈਲਸੀਅਸ ਦਰਮਿਆਨ ਵੱਖ-ਵੱਖ ਸ਼ਹਿਰਾਂ ਵਿਚ ਰਿਕਾਰਡ ਕੀਤਾ ਗਿਆ।


Related News