ਪੰਜਾਬੀਆਂ ਨੇ ਦੁਬਈ ਦੇ ਰੀਅਲ ਅਸਟੇਟ ਨਿਵੇਸ਼ 'ਤੇ ਲਾਈ ਰੋਕ, ਜੰਗ ਦੇ ਡਰ ਕਾਰਨ...
Tuesday, Mar 03, 2026 - 04:40 PM (IST)
ਚੰਡੀਗੜ੍ਹ : ਇਜ਼ਰਾਈਲ-ਅਮਰੀਕਾ ਅਤੇ ਇਰਾਨ ਦੀ ਜੰਗ ਦਰਮਿਆਨ ਪੰਜਾਬੀ ਨਾ ਸਿਰਫ ਪੱਛਮੀ ਏਸ਼ੀਆ ਦੇ ਦੇਸ਼ਾਂ 'ਚ ਫਸੇ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਲੈ ਕੇ ਚਿੰਤਤ ਹਨ, ਸਗੋਂ ਉਹ ਦੁਬਈ ਦੇ ਰੀਅਲ ਅਸਟੇਟ ਬਜ਼ਾਰ 'ਤੇ ਇਸ ਦੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਵੀ ਚਿੰਤਾ 'ਚ ਹਨ। ਰੀਅਲ ਅਸਟੇਟ ਉਦਯੋਗ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਪੰਜਾਬੀਆਂ ਨੇ ਦੁਬਈ ਦੇ ਰੀਅਲ ਅਸਟੇਟ ਬਜ਼ਾਰ 'ਚ ਕਾਫੀ ਨਿਵੇਸ਼ ਕੀਤਾ ਹੈ। ਦੁਬਈ ਦੇ ਜਾਇਦਾਦ ਬਾਜ਼ਾਰ 'ਚ ਭਾਰਤੀ ਅਤੇ ਪੰਜਾਬੀ ਨਿਵੇਸ਼ਕਾਂ ਦਾ ਵੱਡਾ ਦਬਦਬਾ ਹੈ। ਦੁਬਈ 'ਚ ਹੋਣ ਵਾਲੇ ਕੁੱਲ ਜਾਇਦਾਦ ਦੇ ਲੈਣ-ਦੇਣ 'ਚ ਭਾਰਤੀਆਂ ਦਾ ਹਿੱਸਾ ਲਗਭਗ 15 ਫ਼ੀਸਦੀ ਹੈ। ਇਸ 'ਚ ਪੰਜਾਬੀ ਨਿਵੇਸ਼ਕਾਂ ਦਾ ਯੋਗਦਾਨ ਵੀ ਕਾਫ਼ੀ ਅਹਿਮ ਹੈ, ਜੋ ਕਿ ਕੁੱਲ ਹਿੱਸੇ ਦਾ 7 ਤੋਂ 10 ਫ਼ੀਸਦੀ ਬਣਦਾ ਹੈ। ਹੁਣ ਜੰਗ ਕਾਰਨ ਪੰਜਾਬ ਤੋਂ ਦੁਬਈ 'ਚ ਰੀਅਲ ਅਸਟੇਟ ਨਿਵੇਸ਼ 'ਚ ਕਮੀ ਆਉਣ ਦੀ ਸੰਭਾਵਨਾ ਹੈ। ਪੱਛਮੀ ਏਸ਼ੀਆ 'ਚ ਇਰਾਨ ਅਤੇ ਅਮਰੀਕਾ-ਇਜ਼ਰਾਈਲ ਦਰਮਿਆਨ ਚੱਲ ਰਹੇ ਟਕਰਾਅ ਨੇ ਨਿਵੇਸ਼ਕਾਂ ਦੇ ਮਨਾਂ 'ਚ ਡਰ ਪੈਦਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
2024 'ਚ ਭਾਰਤੀਆਂ ਵੱਲੋਂ 84,000 ਕਰੋੜ ਰੁਪਏ ਦਾ ਰਿਕਾਰਡ ਨਿਵੇਸ਼
ਉਦਯੋਗ ਦੇ ਅੰਕੜੇ ਦੱਸਦੇ ਹਨ ਕਿ ਸਾਲ 2024 'ਚ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤੀਆਂ ਨੇ ਦੁਬਈ 'ਚ ਸਭ ਤੋਂ ਵੱਧ ਜਾਇਦਾਦਾਂ ਖਰੀਦੀਆਂ ਹਨ। ਸਾਲ 2024 ਦੌਰਾਨ ਭਾਰਤੀਆਂ ਨੇ ਦੁਬਈ ਦੇ ਰੀਅਲ ਅਸਟੇਟ 'ਚ ਕਰੀਬ 84,000 ਕਰੋੜ ਰੁਪਏ ਦਾ ਵੱਡਾ ਨਿਵੇਸ਼ ਕੀਤਾ ਸੀ। ਹਾਲਾਂਕਿ ਪੰਜਾਬੀਆਂ ਵਲੋਂ ਨਿਵੇਸ਼ ਦੀ ਕੀਤੀ ਗਈ ਸਟੀਕ ਰਾਸ਼ੀ ਉਪਲੱਬਧ ਨਹੀਂ ਹੈ ਪਰ ਮੰਨਿਆ ਜਾਂਦਾ ਹੈ ਕਿ ਇਹ ਕੁੱਲ ਰਾਸ਼ੀ ਦਾ ਇਕ ਵੱਡਾ ਹਿੱਸਾ ਹੈ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ’ਚ ਮੀਟ ਦੀ ਵਿਕਰੀ ਬਾਰੇ ਹਾਈਕੋਰਟ ਦਾ ਅਹਿਮ ਫ਼ੈਸਲਾ, ਪੜ੍ਹੋ ਪੂਰੀ ਖ਼ਬਰ
ਮਾਹਰਾਂ ਅਨੁਸਾਰ ਥੋੜ੍ਹੇ ਸਮੇਂ ਲਈ ਮੰਦੀ, ਪਰ ਬਾਅਦ ਵਿੱਚ ਉਛਾਲ ਦੀ ਉਮੀਦ
ਮਾਹਰਾਂ ਦਾ ਮੰਨਣਾ ਹੈ ਕਿ ਇਹ ਸੰਘਰਸ਼ ਲੰਬੇ ਸਮੇਂ ਦੇ ਨਿਵੇਸ਼ 'ਤੇ ਕੋਈ ਮਾੜਾ ਅਸਰ ਨਹੀਂ ਪਾਵੇਗਾ, ਹਾਲਾਂਕਿ ਥੋੜ੍ਹੇ ਸਮੇਂ ਦੇ ਨਿਵੇਸ਼ 'ਚ ਕਮੀ ਆ ਸਕਦੀ ਹੈ। ਦੁਬਈ ਦੇ ਇੱਕ ਰੀਅਲ ਅਸਟੇਟ ਡਿਵੈਲਪਰ ਅਮਨ ਸ਼ਰਮਾ ਅਨੁਸਾਰ ਮੌਜੂਦਾ ਅਨਿਸ਼ਚਿਤਤਾ ਕਾਰਨ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ, ਜਿਸ ਨਾਲ ਲੈਣ-ਦੇਣ ਦੀ ਰਫ਼ਤਾਰ ਹੌਲੀ ਹੋ ਸਕਦੀ ਹੈ ਪਰ ਦੁਬਈ ਦਾ ਰੀਅਲ ਅਸਟੇਟ ਸੈਕਟਰ ਜਲਦੀ ਹੀ ਦੁਬਾਰਾ ਵਾਪਸੀ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
