ਪੰਜਾਬ ਦੇ ਕਾਮੇਡੀ ਕਲਾਕਾਰ ਦਾ ਦੁਬਈ ''ਚ ਦਿਹਾਂਤ !
Wednesday, Aug 19, 2026 - 04:30 PM (IST)
ਐਂਟਰਟੇਂਮੈਂਟ ਡੈਸਕ : ਆਪਣੀਆਂ ਗੱਲਾਂ, ਕਿੱਸਿਆਂ ਅਤੇ ਪੌਡਕਾਸਟਾਂ ਰਾਹੀਂ ਦੁਨੀਆ ਨੂੰ ਹਸਾਉਣ ਵਾਲੇ ਮਸ਼ਹੂਰ ਸਖਸ਼ੀਅਤ ਤਾਰੀ ਬਾਬਾ ਸਮਾਲਸਰ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਤਾਰੀ ਬਾਬਾ ਦਾ ਦਿਹਾਂਤ ਦੁਬਈ ਦੇ ਇੱਕ ਹਸਪਤਾਲ ਵਿੱਚ ਹੋਇਆ, ਜਿੱਥੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਤਾਰੀ ਬਾਬਾ ਜਿਨ੍ਹਾਂ ਨੂੰ ਹਰ ਕੋਈ ਪਿਆਰ ਨਾਲ 'ਬਾਬਾ ਜੀ' ਕਹਿ ਕੇ ਬੁਲਾਉਂਦਾ ਸੀ, ਆਪਣੀ ਡਰਾਈਵਰੀ ਦੇ ਕਿੱਸਿਆਂ ਅਤੇ ਜ਼ਿੰਦਗੀ ਦੀਆਂ ਦਿਲਚਸਪ ਕਹਾਣੀਆਂ ਲਈ ਜਾਣੇ ਜਾਂਦੇ ਸਨ। ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਇਨਸਾਨ ਸਨ ਤੇ ਦੁਖੀ ਲੋਕਾਂ ਦੇ ਚਿਹਰਿਆਂ 'ਤੇ ਵੀ ਮੁਸਕਾਨ ਲਿਆਉਣ ਦਾ ਹੁਨਰ ਰੱਖਦੇ ਸਨ। ਦੱਸਿਆ ਜਾ ਰਿਹਾ ਹੈ ਕਿ ਤਾਰੀ ਬਾਬਾ ਪਿਛਲੇ ਕੁਝ ਸਮੇਂ ਤੋਂ ਦਮੇ (ਸਾਹ) ਦੀ ਬਿਮਾਰੀ ਤੋਂ ਪੀੜਤ ਸਨ। ਉਹ ਇਨ੍ਹੀਂ ਦਿਨੀਂ ਆਪਣੇ ਟ੍ਰਾਂਸਪੋਰਟ ਕਾਰੋਬਾਰ ਨਾਲ ਜੁੜੇ ਦੋਸਤਾਂ ਦੇ ਸੱਦੇ 'ਤੇ ਦੁਬਈ ਗਏ ਹੋਏ ਸਨ, ਜਿੱਥੇ ਉਨ੍ਹਾਂ ਕੋਲ ਦੋ ਸਾਲ ਦਾ ਵੀਜ਼ਾ ਸੀ। ਰਾਤ ਸਮੇਂ ਅਚਾਨਕ ਸਾਹ ਰੁਕਣ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਹ ਦਮ ਤੋੜ ਗਏ।
ਤਾਰੀ ਬਾਬਾ ਆਪਣੇ ਪਿੱਛੇ ਪਤਨੀ ਅਤੇ ਇੱਕ 15 ਸਾਲਾ ਇਕਲੌਤਾ ਪੁੱਤਰ ਛੱਡ ਗਏ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਆਉਣ ਵਾਲੇ 4-5 ਦਿਨਾਂ ਤੱਕ ਪੰਜਾਬ ਪਹੁੰਚਣ ਦੀ ਉਮੀਦ ਹੈ, ਜਿਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਹੋਰ ਸਪੱਸ਼ਟ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਇਲਾਕਾ ਨਿਵਾਸੀਆਂ ਵਿੱਚ ਭਾਰੀ ਸੋਗ ਪਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
