ਪੰਜਾਬ ਯੂਥ ਕਾਂਗਰਸ ਦੀਆਂ ਜੱਥੇਬੰਦਕ ਚੋਣਾਂ ਦਾ ਐਲਾਨ

Tuesday, Oct 29, 2019 - 08:33 AM (IST)

ਪੰਜਾਬ ਯੂਥ ਕਾਂਗਰਸ ਦੀਆਂ ਜੱਥੇਬੰਦਕ ਚੋਣਾਂ ਦਾ ਐਲਾਨ

ਜਲੰਧਰ (ਚੋਪੜਾ) : ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਬਾਰੇ ਸ਼ੱਕ ਦੇ ਬੱਦਲ ਸੋਮਵਾਰ ਹਟ ਗਏ। ਵੱਖ-ਵੱਖ ਤਰ੍ਹਾਂ ਦੇ ਬਿਆਨਾਂ ਦੇ ਬਾਵਜੂਦ ਕਾਂਗਰਸ ਹਾਈ ਕਮਾਨ ਵਲੋਂ ਇਕ ਵਾਰ ਮੁੜ ਤੋਂ ਯੂਥ ਕਾਂਗਰਸ 'ਚ ਲੰਬੇ ਸਮੇਂ ਤੋਂ ਪੈਂਡਿੰਗ ਪਈ ਚੋਣ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਵਿਨੀਤ ਕੰਬੋਜ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਨੇ ਦੱਸਿਆ ਕਿ ਹੁਣ ਯੂਥ ਕਾਂਗਰਸ ਦੀ ਆਨਲਾਈਨ ਮੈਂਬਰਸ਼ਿਪ ਸ਼ੁਰੂ ਕਰ ਦਿੱਤੀ ਗਈ ਹੈ।

ਇਹ 4 ਨਵੰਬਰ ਤੱਕ ਚੱਲੇਗੀ। ਚੋਣ ਪ੍ਰਕਿਰਿਆ 'ਚ 5 ਅਤੇ 6 ਨਵੰਬਰ ਨੂੰ ਪ੍ਰੋਫਾਰਮਰ ਲਿਸਟ ਦੀ ਇੰਟਰਵਿਊ ਹੋਵੇਗੀ। 9 ਅਤੇ 12 ਨਵੰਬਰ ਤੱਕ ਮੈਂਬਰਸ਼ਿਪ ਦੀ ਜਾਂਚ-ਪੜਤਾਲ ਕੀਤੀ ਜਾਵੇਗੀ। 9 ਤੋਂ 13 ਨਵੰਬਰ ਤੱਕ ਵੱਖ-ਵੱਖ ਅਹੁਦਿਆਂ ਦੀਆਂ ਚੋਣਾਂ ਲੜਨ ਵਾਲਿਆਂ ਦੀਆਂ ਅਰਜ਼ੀਆਂ ਦਾਖਲ ਕੀਤੀਆਂ ਜਾਣਗੀਆਂ। 14 ਨੂੰ ਇਤਰਾਜ਼ ਦਾਇਰ ਕੀਤੇ ਜਾ ਸਕਣਗੇ। 15 ਨੂੰ ਚੋਣ ਮੈਦਾਨ 'ਚ ਰਹਿ ਗਏ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ 'ਚ ਯੂਥ ਕਾਂਗਰਸ ਦੀ ਮੈਂਬਰੀ ਹਾਸਲ ਕਰਨ ਵਾਲੇ ਨੌਜਵਾਨ ਜ਼ਿਲਾ ਪੱਧਰ 'ਤੇ ਬਣੇ ਬੂਥਾਂ 'ਚ ਵੋਟ ਪਾ ਕੇ ਆਪਣੀ ਪਸੰਦ ਦੇ ਅਹੁਦੇਦਾਰਾਂ ਦੀ ਚੋਣ ਕਰ ਸਕਣਗੇ।

ਵੱਖ-ਵੱਖ ਜ਼ਿਲਿਆਂ 'ਚ 24 ਤੋਂ 27 ਨਵੰਬਰ ਤੱਕ ਵੋਟਾਂ ਪੈਣਗੀਆਂ। ਚੋਣ ਪ੍ਰਕਿਰਿਆ ਦੀ ਸਮਾਪਤੀ 28 ਨਵੰਬਰ ਨੂੰ ਹੋਵੇਗੀ। ਉਸ ਤੋਂ ਬਾਅਦ ਚੁਣੇ ਗਏ ਬਲਾਕ, ਜ਼ਿਲਾ ਸ਼ਹਿਰੀ ਅਤੇ ਦਿਹਾਤੀ ਪ੍ਰਧਾਨਾਂ ਤੋਂ ਲੈ ਕੇ ਪੰਜਾਬ ਪ੍ਰਧਾਨ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।


author

Babita

Content Editor

Related News