Punjab Wrap Up : ਪੜੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Monday, Sep 02, 2019 - 06:02 PM (IST)

Punjab Wrap Up : ਪੜੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) :  ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ਮਾਮਲੇ ਸਬੰਧੀ ਸੁਪਰੀਮ ਕੋਰਟ ਵਲੋਂ ਮੰਗਲਵਾਰ ਨੂੰ ਫੈਸਲਾ ਸੁਣਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਪੱਖ ਰੱਖਣ ਲਈ ਦਿੱਲੀ ਪੁੱਜ ਗਏ। ਕੈਪਟਨ ਨੇ ਦਿੱਲੀ ਵਿਖੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਅਤੇ ਇਸ ਮਾਮਲੇ ਸਬੰਧੀ ਪੰਜਾਬ ਦਾ ਪੱਖ ਕੇਂਦਰ ਸਰਕਾਰ ਅੱਗੇ ਰੱਖਿਆ। ਦੂਜੇ ਪਾਸੇ ਦਿੱਲੀ ਦੇ ਤੁਗਲਕਾਬਾਦ ’ਚ ਸਥਿਤ ਰਵਿਦਾਸ ਮੰਦਿਰ ਨੂੰ ਢਾਹੇ ਜਾਣ ਦਾ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਤਹਿਤ ਅੱਜ ਤੋਂ ਰਵਿਦਾਸ ਭਾਈਚਾਰੇ ਦੇ ਲੋਕ ਜਲੰਧਰ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਭੁੱਖ ਹੜਤਾਲ ’ਤੇ ਬੈਠ ਗਏ ਹਨ। ਤੁਹਾਨੂੰ ਦੱਸ ਦਈਏ ਕਿ ‘ਜਗ ਬਾਣੀ’ ਵਲੋਂ  ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ। ਇਸ ਨਿਊਂਜ਼ ਬੁਲੇਟਿਨ ’ਚ ਅਸੀਂ ਤੁਹਾਨੂੰ ਪੰਜਾਬ ਨਾਲ ਖਬਰਾਂ ਦੱਸਾਂਗੇ-

ਮੰਦਿਰ ਤੋੜਨ ਦੇ ਵਿਰੋਧ ’ਚ ਭੁੱਖ ਹੜਤਾਲ ’ਤੇ ਬੈਠੇ ਰਵਿਦਾਸ ਭਾਈਚਾਰੇ ਦੇ ਲੋਕ     
ਦਿੱਲੀ ਦੇ ਤੁਗਲਕਾਬਾਦ ’ਚ ਸਥਿਤ ਰਵਿਦਾਸ ਮੰਦਿਰ ਨੂੰ ਢਾਹੇ ਜਾਣ ਦਾ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ। 

ਐੱਸ. ਵਾਈ. ਐੱਲ. ’ਤੇ ਫੈਸਲੇ ਤੋਂ ਪਹਿਲਾਂ ਦਿੱਲੀ ਪੁੱਜੇ ਕੈਪਟਨ, ਕੇਂਦਰ ਅੱਗੇ ਰੱਖਿਆ ਪੱਖ
 ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ਮਾਮਲੇ ਸਬੰਧੀ ਸੁਪਰੀਮ ਕੋਰਟ ਵਲੋਂ ਮੰਗਲਵਾਰ ਨੂੰ ਫੈਸਲਾ ਸੁਣਾਇਆ ਜਾ ਸਕਦਾ ਹੈ।

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸ਼ਰਮ ਨਾਲ ਝੁੱਕ ਜਾਵੇਗਾ ਹਰ ਪੰਜਾਬੀ ਦਾ ਸਿਰ     
ਫਗਵਾੜਾ ਦੇ ਸ਼ੂਗਰ ਮਿਲ ਚੌਕ ਨੇੜੇ ਵਾਪਰੇ ਹਾਦਸੇ ’ਚ ਇਕ ਸ਼ਰਮਨਾਕ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੇਣ ਵਾਲੀ ਘਟਨਾ ਦੇਖਣ ਨੂੰ ਮਿਲੀ। 

ਗਣੇਸ਼ ਚਤੁਰਥੀ ਮੌਕੇ ਖਿੱਚ ਦਾ ਕੇਂਦਰ ਬਣੇ 106 ਕਿੱਲੋ ਦੇ ‘ਚਾਕਲੇਟ ਗਣੇਸ਼’     
‘ਗਣੇਸ਼ ਚਤੁਰਥੀ’ ਦਾ ਤਿਉਹਾਰ ਪੂਰੇ ਦੇਸ਼ ’ਚ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। 

ਸਿੱਖ ਕੁੜੀ ਦੇ ਜਬਰਨ ਧਰਮ ਤਬਦੀਲ ’ਤੇ ਜਾਣੋ ਕੀ ਬੋਲੀ ਦਲਬੀਰ ਕੌਰ (ਵੀਡੀਓ)     
ਪਾਕਿਸਤਾਨ ’ਚ ਸਿੱਖ ਲੜਕੀ ਨੂੰ ਅਗਵਾ ਕਰਕੇ ਜਬਰਨ ਧਰਮ ਤਬਦੀਲ ਕਰਨ ਅਤੇ ਉਸ ਦਾ ਵਿਆਹ ਕਰਵਾਉਣ ਦਾ ਮਾਮਲਾ ਲਗਾਤਾਰ ਤੂਲ ਫੜਦਾ ਰਿਹਾ ਹੈ। 

ਬਾਹਰੀ ਸੂਬੇ ਦੀਆਂ ਜੇਲਾਂ ’ਚ ਬੈਠੇ ਨਾਮੀ ਬਦਮਾਸ਼ ਰਾਜੀਵ ਰਾਜਾ ਨੇ ਪੁਲਸ ਦੀ ਉਡਾਈ ਨੀਂਦ     
 ਬਾਹਰੀ ਸੂਬੇ ਦੀ ਜੇਲ ਵਿਚ ਬੈਠੇ ਨਾਮੀ ਬਦਮਾਸ਼ ਰਾਜੀਵ ਉਰਫ ਰਾਜਾ ਨੇ ਇਕ ਵਾਰ ਫਿਰ ਲੁਧਿਆਣਾ ਪੁਲਸ ਦੀ ਨੀਂਦ ਉਡਾ ਦਿੱਤੀ ਹੈ।

9 ਦਿਨਾਂ ਬਾਅਦ ਪੂਰਿਆ ਗਿਆ ਜਾਣੀਆਂ ਚਾਹਲ ਦਾ ਪਾੜ, ਕੈਪਟਨ ਨੇ ਵੀ ਕੀਤੀ ਤਾਰੀਫ  (ਵੀਡੀਓ)     
ਪੰਜਾਬ ’ਚ ਆਏ ਹੜ੍ਹਾਂ ਦੇ ਕਾਰਨ ਜਿੱਥੇ ਲੋਕ ਘਰਾਂ ਨੂੰ ਛੱਡਣ ਲਈ ਮਜਬੂਰ ਹੋਏ, ਉਥੇ ਹੀ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। 

ਨਸ਼ੇੜੀ ਦਾ ਕਾਰਨਾਮਾ, ਘਰ ’ਚ ਦਾਖਲ ਹੋ ਕੇ ਬਜ਼ੁਰਗ ਜੋੜਾ ਵੱਢਿਆ, ਹਾਲਤ ਗੰਭੀਰ     
 ਸ਼ਹਿਰ ਦੀ ਸਭ ਤੋਂ ਵੱਡੀ ਕਮਲਾ ਨਹਿਰੂ ਕਾਲੋਨੀ ’ਚ ਦੇਰ ਰਾਤ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਇਕ ਨਸ਼ੇਡ਼ੀ ਨੇ ਘਰ ’ਚ ਦਾਖਲ ਹੋ ਕੇ ਕਾਲੋਨੀ ਦੇ ਪ੍ਰਧਾਨ ਤੇ ਉਸਦੀ ਪਤਨੀ ’ਤੇ ਕੁਹਾੜੀ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਲਹੂ-ਲੁਹਾਨ ਕਰ ਦਿੱਤਾ...

ਪਹਿਲੇ ਦਿਨ ਪੰਜਾਬ ’ਚ ਲਾਗੂ ਨਹੀਂ ਹੋ ਸਕੇ ਟ੍ਰੈਫਿਕ ਦੇ ਨਵੇਂ ਨਿਯਮ     
ਦੇਸ਼ ਭਰ ’ਚ ਐਤਵਾਰ ਤੋਂ ਲਾਗੂ ਹੋਇਆ ਨਵਾਂ ਸੋਧਿਆ ਹੋਇਆ ਮੋਟਰ ਵਾਹਨ ਐਕਟ ਅਜੇ ਪੰਜਾਬ ’ਚ ਲਾਗੂ ਨਹੀਂ ਹੋ ਸਕਿਆ। 

ਗਣੇਸ਼ ਚਤੁਰਥੀ:ਪੂਜਾ ਦੀ ਇਸ ਵਿਧੀ ਨਾਲ ਕਰੋ ਬੱਪਾ ਨੂੰ ਖੁਸ਼, ਹੋਵੇਗਾ ਲਾਭ     
ਅੱਜ ਸੋਮਵਾਰ 2 ਸਤੰਬਰ ਦੇ ਦਿਨ ਸ਼ਿਵ ਪਾਰਵਤੀ ਯੋਗ ’ਚ ਗਣੇਸ਼ ਉਤਸਵ ਦਾ ਆਰੰਭ ਹੋਇਆ ਹੈ। 


author

Anuradha

Content Editor

Related News