ਅਧਿਆਪਕਾਂ ਦਾ ਰੁਕ ਸਕਦੈ ਮਿਹਨਤਾਨਾ! 26 ਨਵੰਬਰ ਤੋਂ ਪਹਿਲਾਂ ਲਾਜ਼ਮੀ ਕਰ ਲੈਣ ਆਹ ਕੰਮ
Tuesday, Nov 17, 2026 - 10:29 AM (IST)
ਲੁਧਿਆਣਾ (ਵਿੱਕੀ) : ਬੋਰਡ ਪ੍ਰੀਖਿਆਵਾਂ ਦੀਆਂ ਕਾਪੀਆਂ ਦੀ ਜਾਂਚ ਕਰਨ ਵਾਲੇ ਅਧਿਆਪਕਾਂ ਦਾ ਮਿਹਨਤਾਨਾ ਹੁਣ ਇਕ ਛੋਟੀ ਜਿਹੀ ਗਲਤੀ ’ਤੇ ਰੁਕ ਸਕਦਾ ਹੈ। ਬੈਂਕ ਖ਼ਾਤੇ ਦਾ ਇਕ ਨੰਬਰ ਗਲਤ ਹੋਇਆ ਜਾਂ ਆਈ. ਐੱਫ. ਐੱਸ. ਸੀ. ਕੋਡ 'ਚ ਗਲਤੀ ਰਹਿ ਗਈ ਤਾਂ ਪੇਮੈਂਟ ਲਟਕ ਸਕਦੀ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਇਸੇ ਖ਼ਤਰੇ ਨੂੰ ਦੇਖਦੇ ਹੋਏ ਇਲਵੈਲਿਊਏਸ਼ਨ ਸੈਂਟਰਾਂ ਦੇ ਚੀਫ ਨੋਡਲ ਸੁਪਰਵਾਈਜ਼ਰਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਇਕ ਸਰਕੂਲਰ ਜਾਰੀ ਕਰਕੇ ਕਿਹਾ ਹੈ ਕਿ ਆਈ. ਪੀ. ਐੱਸ. ਸਪਾਟ ਇਵੈਲਿਊਏਸ਼ਨ ਪੋਰਟਲ ‘ਤੇ ਸਾਰਾ ਡਾਟਾ ਭਰ ਕੇ ਉਸ ਦੀ ਜਾਂਚ ਕੀਤੀ ਜਾਵੇ ਅਤੇ ਪੇਮੈਂਟ ਦੀ ਜਾਣਕਾਰੀ ਫਰੀਜ਼ ਕੀਤੀ ਜਾਵੇ। ਇਸ ਦੇ ਲਈ 26 ਨਵੰਬਰ ਆਖ਼ਰੀ ਤਾਰੀਖ਼ ਤੈਅ ਕੀਤੀ ਗਈ ਹੈ। ਇਹ ਮਾਮਲਾ ਸੈਸ਼ਨ 2025-26 ਦੀ 10ਵੀਂ ਤੇ 12ਵੀਂ ਕਲਾਸ ਦੀ ਆਂਸਰਸ਼ੀਟ ਦੀ ਚੈਕਿੰਗ ਨਾਲ ਜੁੜਿਆ ਹੋਇਆ ਹੈ, ਜਿਸ ਦੇ ਲਈ ਇਹ ਪੋਰਟਲ 16 ਸਤੰਬਰ ਤੋਂ ਸ਼ੁਰੂ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਹਜ਼ਾਰਾਂ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡੀ ਖ਼ਬਰ! ਗ੍ਰਹਿ ਵਿਭਾਗ ਨੇ ਜਾਰੀ ਕਰ 'ਤੇ ਨਵੇਂ ਹੁਕਮ
12ਵੀਂ ਦੇ ਲਈ ਪੁਰਾਣਾ ਡਾਟਾ ਹਟਾਇਆ, 10ਵੀਂ 'ਚ ਤਾਰੀਖ਼ ਭਰਨ ਦਾ ਨਵਾਂ ਬਦਲ
ਬੋਰਡ ਨੇ 12ਵੀਂ ਕਲਾਸ ਦੇ ਲਈ ਪੋਰਟਲ ਤੋਂ ਪੁਰਾਣਾ ਫਾਈਨਲ ਡਾਟਾ ਹਟਾ ਕੇ ਉਸ ਦੀ ਜਗ੍ਹਾ ਓ. ਐੱਸ. ਐੱਮ. ਮਤਲਬ ਆਨ ਸਕਰੀਨ ਮਾਰਕਿੰਗ ਸਿਸਟਮ ਤੋਂ ਮਿਲੇ ਅਸਲੀ ਇਵੈਲਿਊਏਸ਼ਨ ਰਿਕਾਰਡ ਪਾਏ ਹਨ, ਜਿਸ 'ਚ ਹੈੱਡ ਐਗਜ਼ਾਮੀਨਰ, ਅਸਿਸਟੈਂਟ ਹੈੱਡ ਐਗਜ਼ਾਮੀਨਰ ਅਤੇ ਐਗਜ਼ਾਮੀਨਰ ਦਾ ਬਿਓਰਾ ਸ਼ਾਮਲ ਹੈ। 10ਵੀਂ ਕਲਾਸ ਦੇ ਲਈ ਪੋਰਟਲ ’ਤੇ ਕਾਪੀਆਂ ਜਾਂਚਣ ਦਾ ਕੰਮ ਪੂਰਾ ਹੋਣ ਦੀਆਂ ਤਾਰੀਖ਼ਾਂ ਦੀ ਨਵੀਂ ਆਪਸ਼ਨ ਜੋੜੀ ਗਈ ਹੈ।
ਇਨ੍ਹਾਂ ਜਾਣਕਾਰੀਆਂ ਦੀ ਜਾਂਚ ਜ਼ਰੂਰੀ
ਚੀਫ ਨੋਡਲ ਸੁਪਰਵਾਈਜ਼ਰਾਂ ਨੂੰ ਪੋਰਟਲ ‘ਤੇ ਬੈਂਕ ਖ਼ਾਤਾ ਨੰਬਰ, ਆਈ. ਐੱਫ. ਐੱਸ. ਸੀ. ਕੋਡ, ਮੋਬਾਇਲ ਨੰਬਰ, ਓਇਸਿਸ ਆਈ.ਡੀ. ਅਤੇ ਅਧਿਆਪਕਾਂ ਤੇ ਸਟਾਫ਼ ਦੇ ਨਾਮ, ਉਨ੍ਹਾਂ ਦੀ ਸਪੈਲਿੰਗ ਦੀ ਬਰੀਕੀ ਨਾਲ ਜਾਂਚ ਕਰਨੀ ਹੋਵੇਗੀ, ਨਾਲ ਹੀ ਜਿਨ੍ਹਾਂ ਅਧਿਆਪਕਾਂ ਦੀ ਹਾਜ਼ਰੀ ਓ. ਐੱਸ. ਐੱਮ. ਲਾਗਿਨ 'ਚ ਦਰਜ ਨਹੀਂ ਹੋ ਸਕੀ ਪਰ ਉਹ ਸੈਂਟਰ ’ਤੇ ਪੂਰੇ ਦਿਨ ਮੌਜੂਦ ਰਹੇ, ਨੂੰ ਵੀ ਉਸ ਦਿਨ ਦਾ ਭੱਤਾ, ਆਉਣ-ਜਾਣ ਦਾ ਖ਼ਰਚ ਅਤੇ ਖਾਣ ਦਾ ਪੈਸਾ ਮਿਲੇਗਾ। ਇਸ ਦੇ ਲਈ ਸਪੁਰਵਾਈਜ਼ਰ ਨੂੰ ਕਲੇਮ ਬਣਾ ਕੇ ਰੀਜਨਲ ਆਫਿਸ ਭੇਜਣਾ ਪਵੇਗਾ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਵਲੋਂ 30 ਉਮੀਦਵਾਰਾਂ ਦਾ ਐਲਾਨ, ਨਗਰ ਨਿਗਮ ਚੋਣਾਂ ਲਈ ਜਾਰੀ ਕੀਤੀ ਸੂਚੀ
ਡਾਟਾ ਫਾਈਨਲ ਹੋਣ ਤੋਂ ਬਾਅਦ ਨਹੀਂ ਹੋਵੇਗਾ ਕੋਈ ਸੁਧਾਰ
ਬੋਰਡ ਨੇ ਸਪੱਸ਼ਟ ਕੀਤਾ ਕਿ ਸਭ ਤੋਂ ਪਹਿਲਾਂ ਚੀਫ ਨੋਡਲ ਸੁਪਰਵਾਈਜ਼ਰ ਆਪਣਾ ਬਿਓਰਾ ਭਰਨਗੇ ਤੇ ਉਸ ਤੋਂ ਬਾਅਦ ਹੈੱਡ ਐਗਜ਼ਾਮੀਨਰ ਅਤੇ ਸਹਾਇਕ ਸਟਾਫ਼ ਦੀ ਜਾਣਕਾਰੀ ਦਰਜ ਹੋਵੇਗੀ। ਸਾਰੀ ਐਂਟਰੀ ਤੋਂ ਬਾਅਦ ‘ਵੈਲੀਡੇਟ ਡਾਟਾ’ ਦਾ ਬਦਲ ਚੁਣ ਕੇ ਗਲਤੀਆਂ ਸੁਧਾਰਨੀਆਂ ਹੋਣਗੀਆਂ ਅਤੇ ਘੋਸ਼ਣਾ ਪੱਤਰ ਦੀ ਪੁਸ਼ਟੀ ਕਰਨੀ ਹੋਵੇਗੀ। ਇਕ ਵਾਰ ਡਾਟਾ ਸਰਟੀਫਾਈ ਹੋਣ ਤੋਂ ਬਾਅਦ ਉਸ 'ਚ ਕੋਈ ਬਦਲਾਅ ਨਹੀਂ ਹੋ ਸਕੇਗਾ। ਇਸ ਲਈ ਅਧਿਆਪਕਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਸੈਂਟਰ ਦੇ ਸੁਪਰਵਾਈਜ਼ਰ ਨੂੰ ਮਿਲ ਕੇ ਆਪਣਾ ਬਿਓਰਾ ਖ਼ੁਦ ਜਾਂਚ ਲੈਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
