ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਲਈ ''ਆਪ'' ਦੇ ਵੱਡੇ ਆਗੂ ਵੱਲੋਂ 5 ਕਰੋੜ ਰੁਪਏ ਦੇਣ ਦਾ ਐਲਾਨ

Tuesday, Sep 02, 2025 - 12:51 PM (IST)

ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਲਈ ''ਆਪ'' ਦੇ ਵੱਡੇ ਆਗੂ ਵੱਲੋਂ 5 ਕਰੋੜ ਰੁਪਏ ਦੇਣ ਦਾ ਐਲਾਨ

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਨੂੰ ਇਸ ਵੇਲੇ ਹੜ੍ਹਾਂ ਦੀ ਮਾਰ ਝੱਲਣੀ ਪੈ ਰਹੀ ਹੈ। ਇਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਵੱਲੋਂ ਆਪਣੇ MP ਲੈਂਡ ਫੰਡ ਵਿਚੋਂ ਫਿਰੋਜ਼ਪੁਰ ਲਈ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਨਾਲ ਜੁੜੀ ਵੱਡੀ ਅਪਡੇਟ! ਹੋ ਗਿਆ ਨਵਾਂ ਐਲਾਨ

ਸੰਦੀਪ ਪਾਠਕ ਨੇ ਕਿਹਾ ਕਿ ਹੜ੍ਹ ਦੀ ਇਸ ਵੱਡੀ ਤਬਾਹੀ ਨੇ ਹਜ਼ਾਰਾਂ ਪਿੰਡਾਂ ਤੇ ਖੇਤਾਂ ਨੂੰ ਪਾਣੀ ਹੇਠ ਕਰ ਦਿੱਤਾ ਹੈ ਅਤੇ ਬੇਸ਼ੁਮਾਰ ਪਰਿਵਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਪਰ ਇਨ੍ਹਾਂ ਔਖੇ ਦਿਨਾਂ ‘ਚ ਵੀ ਸਾਡੀ ਹਿੰਮਤ ਕਦੇ ਟੁੱਟੀ ਨਹੀਂ। ਇਸ ਬਖ਼ਸ਼ੀ ਹੋਈ ਧਰਤੀ ਦੇ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਹਿੰਮਤੀ ਲੋਕ, ਪੰਜਾਬ ਦੀ ਸਰਕਾਰ, ਫ਼ੌਜ, NDRF — ਦਿਨ ਰਾਤ ਮੋਰਚੇ ‘ਤੇ ਖੜ੍ਹੇ ਹੋ ਕੇ ਸਾਡੇ ਲੋਕਾਂ ਨੂੰ ਬਚਾਉਣ ਅਤੇ ਪਿੰਡਾਂ ਨੂੰ ਮੁੜ ਸੁਰਜੀਤ ਕਰਨ ਲਈ ਜੁਟੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Red Alert! ਜਲੰਧਰ ਸਣੇ ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਭਵਿੱਖਬਾਣੀ

ਪਾਠਕ ਨੇ ਕਿਹਾ ਕਿ ਤੁਹਾਡੇ ਨੁਮਾਇੰਦੇ ਵਜੋਂ ਮੈਂ ਆਪਣੇ MP ਲੈਂਡ ਫੰਡ ‘ਚੋਂ ₹5 ਕਰੋੜ ਫਿਰੋਜ਼ਪੁਰ ਲਈ ਹੜ੍ਹ ਰਾਹਤ ਤੇ ਨੁਕਸਾਨੀ ਇੰਫ੍ਰਾਸਟ੍ਰਕਚਰ ਦੀ ਮੁੜ ਤਾਮੀਰ ਲਈ ਸਮਰਪਿਤ ਕਰਦਾ ਹਾਂ। ਉਨ੍ਹਾਂ ਨੇ ਸਾਰਿਆਂ ਨੂੰ ਰਲ਼-ਮਿਲ ਕੇ ਪੰਜਾਬ ਨੂੰ ਮੁੜ ਤੋਂ ਹਸਦਾ ਵਸਦਾ ਕਰਨ, ਅਤੇ ਨਵੀਂ ਤਾਕਤ ਨਾਲ ਅੱਗੇ ਵਧਾਉਣ ਲਈ ਮੋਢੇ ਨਾਲ ਮੋਢਾ ਜੋੜਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਬਿਪਤਾ ਸਾਨੂੰ ਹੋਰ ਮਜ਼ਬੂਤ ਬਣਾਵੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News