ਪੰਜਾਬ ਦੇ 2 ਲੱਖ ਤੋਂ ਵੱਧ ਕਿਸਾਨ ਪਰਿਵਾਰ ਹੋਏ ਜ਼ਮੀਨਾਂ ਤੋਂ ਵਾਂਝੇ

Saturday, Jan 27, 2018 - 05:02 PM (IST)

ਪੰਜਾਬ ਦੇ 2 ਲੱਖ ਤੋਂ ਵੱਧ ਕਿਸਾਨ ਪਰਿਵਾਰ ਹੋਏ ਜ਼ਮੀਨਾਂ ਤੋਂ ਵਾਂਝੇ

ਮਾਨਸਾ (ਮਿੱਤਲ) — ਪੰਜਾਬ ਕਿਸਾਨ ਯੂਨੀਅਨ ਵਲੋਂ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਪਿੰਡ, ਰੱਲਾ, ਜੋਗਾ, ਅਤਲਾ ਕਲਾਂ ਆਦਿ ਪਿੰਡਾਂ ਦੀਆਂ ਪੰਚਾਇਤਾਂ 'ਚ ਬੈਠਕਾਂ ਕੀਤੀਆਂ ਗਈਆਂ। ਇੰਨਾ ਬੈਠਕਾਂ ਦੌਰਾਨ ਪੰਜਾਬ ਕਿਸਾਨ ਯੂਨੀਅਨ ਤੇ ਲਿਬਰੇਸ਼ਨ ਦੇ ਬਲਾਕ ਨੇਤਾ ਕਾਮਰੇਡ ਬੱਲਾਂ ਸਿੰਘ ਰੱਲਾ ਨੇ ਕਿਹਾ ਕਿ ਸਾਡੇ ਦੇਸ਼ ਦੇ ਆਗੂ ਗਣਤੰਤਰ ਦਿਵਸ ਮਨਾ ਰਹੇ ਹਨ ਪਰ ਦੂਜੇ ਪਾਸੇ ਦੇਸ਼ ਦਾ ਮਜ਼ਦੂਰ ਤੇ ਕਿਸਾਨ ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਤੇ ਕਰਜ਼ੇ ਦੀ ਮਾਰ ਹੇਠ ਖੁਦਕੁਸ਼ੀ ਕਰ ਰਿਹਾ ਹੈ। ਵੱਖ-ਵੱਖ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ 2 ਲੱਖ ਤੋਂ ਵੱਧ ਕਿਸਾਨ ਪਰਿਵਾਰ ਜ਼ਮੀਨਾਂ ਤੋਂ ਵਾਂਝੇ ਹੋ ਗਏ ਹਨ। 2002 ਦੇ ਸਰਵੇ ਦੇ ਸਰਕਾਰੀ ਅੰਕੜਿਆਂ ਦੇ ਮੁਤਾਬਕ 16,000 ਕਿਸਾਨਾਂ ਤੇ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਦੀ ਕਰਜ਼ ਮੁਕਤੀ ਸਕੀਮ ਨੂੰ ਮਹਿਜ਼ ਡਰਾਮਾ ਦੱਸਿਆ। ਇਸ ਮੌਕੇ 'ਤੇ ਸਿਰਫ ਅਕਾਲੀਆਂ, ਰੋਹੀ ਖੰਨਾ ਰੱਲਾ, ਜੀਵਨ ਬਪਿਆਨਾ ਆਦਿ ਹਾਜ਼ਰ ਸਨ। 


Related News