ਪੰਜਾਬ 'ਚ Jio ਦਾ ਦਬਦਬਾ ਬਰਕਰਾਰ, 1.27 ਕਰੋੜ ਯੂਜ਼ਰਸ ਨਾਲ ਸਭ ਤੋਂ ਅੱਗੇ

10/19/2019 8:57:54 PM

ਚੰਡੀਗੜ੍ਹ/ਜਲੰਧਰ : ਰਿਲਾਇੰਸ ਜਿਓ ਨੇ ਪੰਜਾਬ 'ਚ ਲਗਾਤਾਰ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੋਈ ਹੈ। ਜਿਓ ਨੇ ਅਗਸਤ ਮਹੀਨੇ ਵਿਚ ਪੰਜਾਬ ਵਿਚ 1.25 ਲੱਖ ਨਵੇਂ ਯੂਜ਼ਰਸ ਜੋੜੇ ਹਨ, ਜਿਸ ਨਾਲ ਪੰਜਾਬ ਵਿਚ ਜਿਓ ਦੇ ਯੂਜ਼ਰਸ ਦੀ ਕੁਲ ਗਿਣਤੀ 1.27 ਕਰੋੜ ਹੋ ਗਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਵਲੋਂ ਜਾਰੀ ਕੀਤੇ ਗਏ ਨਵੀਨਤਮ ਦੂਰਸੰਚਾਰ ਸਬਸਕ੍ਰਿਪਸ਼ਨ ਅੰਕੜਿਆਂ ਮੁਤਾਬਕ ਜਿਓ ਲਾਗਤਾਰ ਪੰਜਾਬ 'ਚ ਆਪਣਾ ਦਬਦਬਾ ਬਣਾਏ ਹੋਏ ਹੈ। 

ਪੰਜਾਬ 'ਚ ਆਪਣੇ ਸਭ ਤੋਂ ਵੱਡੇ ਟਰੂ 4 ਜੀ ਨੈਟਵਰਕ ਕਾਰਨ, ਸੂਬੇ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਹੋਣ ਕਾਰਨ ਤੇ ਖਾਸ ਤੌਰ 'ਤੇ ਪੇਂਡੂ ਖੇਤਰਾਂ 'ਚ ਜਿਓ ਫੋਨ ਦੀ ਸਫਲਤਾ ਦੇ ਨਾਲ ਵੱਡੀ ਗਿਣਤੀ 'ਚ ਆਪਣਾਏ ਜਾਣ ਦੇ ਚੱਲਦੇ ਜਿਓ ਨੇ ਅਗਸਤ ਮਹੀਨੇ 'ਚ ਹੀ ਤਕਰੀਬਨ ਸਵਾ ਲੱਖ ਨਵੇਂ ਯੂਜ਼ਰਸ ਜੋੜੇ ਹਨ। ਪੰਜਾਬ ਸਰਕਲ 'ਚ ਪੰਜਾਬ ਦੇ ਨਾਲ ਚੰਡੀਗੜ੍ਹ ਤੇ ਪੰਚਕੂਲਾ ਵੀ ਸ਼ਾਮਲ ਹੈ। ਟ੍ਰਾਈ ਦੀ ਰਿਪੋਰਟ ਮੁਤਾਬਕ 31 ਅਗਸਤ 2019 ਤਕ ਜਿਓ ਪੰਜਾਬ 'ਚ 1.27 ਕਰੋੜ ਗ੍ਰਾਹਕਾਂ ਨਾਲ ਸਭ ਤੋਂ ਪਸੰਦੀਦਾ ਤੇ ਟੈਲੀਕਾਮ ਆਪਰੇਟਰ ਹੈ, ਜਿਸ ਤੋਂ ਬਾਅਦ ਵੋਡਾ-ਆਈਡੀਆ 1.12 ਕਰੋੜ ਯੂਜ਼ਰਸ ਨਾਲ ਦੂਜੇ ਨੰਬਰ 'ਤੇ ਕਰੀਬ 1 ਕਰੋੜ ਯੂਜ਼ਰਸ ਨਾਲ ਏਅਰਟੈੱਲ ਤੀਜੇ ਨੰਬਰ 'ਤੇ ਬੀ.ਐਸ.ਐਨ.ਐਲ. 55 ਲੱਖ ਯੂਜ਼ਰਸ ਨਾਲ ਚੌਥੇ ਨੰਬਰ 'ਤੇ ਹੈ। 

ਟ੍ਰਾਈ ਦੀ ਨਵੀਂ ਰਿਪੋਰਟ ਮੁਤਾਬਕ ਜਿਓ ਹੁਣ ਪੰਜਾਬ 'ਚ ਵਿਆਪਕ ਤੌਰ 'ਤੇ ਮਾਰਕੀਟ ਲੀਡਰ ਹੈ, ਜਿਸ ਕੋਲ ਟੈਲੀਕਾਮ ਪ੍ਰਦਰਸ਼ਨ ਭਾਵ ਰੈਵੇਨਿਊ ਮਾਰਕੀਟ ਸ਼ੇਅਰ (ਆਰ.ਐਮ.ਐਸ.) ਤੇ ਕਸਟਮਰ ਮਾਰਕੀਟ ਸ਼ੇਅਰ (ਸੀ.ਐਮ.ਐਸ.) ਦੋਵੇਂ ਪ੍ਰਮੁੱਖ ਮਾਪਦੰਡਾਂ 'ਚ ਚੋਟੀ ਦੇ ਸਥਾਨ 'ਤੇ ਹੈ। ਇਸ ਸਾਲ ਜਨਵਰੀ ਤੋਂ ਪਹਿਲਾਂ ਯੂਜ਼ਰਸ ਬਾਜ਼ਾਰ ਹਿੱਸੇਦਾਰੀ (ਸੀ. ਐਮ. ਐਸ.) 'ਚ ਚੋਟੀ ਦਾ ਸਥਾਨ ਪ੍ਰਾਪਤ ਕਰਨ ਤੋਂ ਬਾਅਦ, ਰਿਲਾਇੰਸ ਜਿਓ ਨੇ ਰੈਵੇਨਿਊ ਮਾਰਕੀਟ ਸ਼ੇਅਰ (ਆਰ.ਐਮ.ਐਸ.) 'ਚ ਵੀ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਪਛਾੜ ਦਿੱਤਾ ਹੈ।ਕੰਪਨੀ ਅਨੁਸਾਰ ਪੰਜਾਬ 'ਚ ਜਿਓ ਦੀ ਤੇਜ਼ ਗ੍ਰੋਥ 'ਚ ਯੋਗਦਾਨ ਦੇਣ ਵਾਲਾ ਇਕ ਮੁੱਖ ਕਾਰਨ ਇਸ ਦਾ ਮਜ਼ਬੂਤ ਤੇ ਸਭ ਤੋਂ ਵੱਡਾ ਟਰੂ 4ਜੀ ਨੈੱਟਵਰਕ ਹੈ। ਇਸ ਦਾ ਨੈੱਟਵਰਕ 2ਜੀ, 3ਜੀ ਜਾਂ 4ਜੀ ਨੈੱਟਵਰਕ ਤੋਂ ਵੀ ਵੱਡਾ ਹੈ ਅਤੇ ਪੰਜਾਬ 'ਚ ਕੁੱਲ ਡਾਟਾ ਟ੍ਰੈਫਿਕ ਦਾ ਦੋ ਤਿਹਾਈ ਤੋਂ ਜ਼ਿਆਦਾ ਧਾਰਨ ਕਰਦਾ ਹੈ।

ਪੰਜਾਬ 'ਚ ਜਿਓ ਦੇ ਮਾਰਕੀਟ ਲੀਡਰ ਹੋਣ ਲਈ ਇਕ ਹੋਰ ਸਭ ਤੋਂ ਵੱਡਾ ਮੁੱਖ ਕਾਰਨ ਨੌਜਵਾਨ ਪੀੜ੍ਹੀ 'ਚ ਇਸ ਦਾ ਰੁਝਾਨ ਵੀ ਹੈ। ਅੱਜ ਲਗਭਗ ਸਾਰੀਆਂ ਮੁੱਖ ਸੰਸਥਾਵਾਂ, ਕਾਲਜਾਂ, ਯੂਨੀਵਰਸੀਟੀਆਂ, ਹੋਟਲਾਂ, ਹਸਪਤਾਲਾਂ ਅਤੇ ਹੋਰ ਕਮਰਸ਼ੀਅਲ ਅਦਾਰਿਆਂ ਨੇ ਜਿਓ ਨੂੰ ਆਪਣਾ ਪਸੰਦੀਦਾ ਡਿਜੀਟਲ ਪਾਰਟਨਰ ਚੁਣਿਆ ਹੈ। ਜਿਓ ਨੇ ਨਾ ਸਿਰਫ ਵਧੀਆ ਕੁਨੈਕਟੀਵਿਟੀ ਦੀ ਪੇਸ਼ਕੇਸ਼ ਕੀਤੀ ਹੈ, ਜਦੋਂ ਕਿ ਜਿਓ ਡਿਜੀਟਲ ਲਾਈਫ ਦਾ ਇਕ ਨਵਾਂ ਤਰੀਕਾ ਦਿੱਤਾ ਹੈ, ਜਿਸ ਨੂੰ ਲੋਕ ਪੂਰੇ ਦਿਲ ਨਾਲ ਅਪਣਾ ਰਹੇ ਹਨ।


Related News