ਪੰਜਾਬ ਹਰਿਆਣਾ ਹਾਈਕੋਰਟ 'ਚ ਨਿਕਲੀ ਕਲਰਕਾਂ ਦੀ ਭਰਤੀ ! ਛੇਤੀ ਕਰ ਦਿਓ ਅਪਲਾਈ

Tuesday, Jun 23, 2026 - 09:46 AM (IST)

ਪੰਜਾਬ ਹਰਿਆਣਾ ਹਾਈਕੋਰਟ 'ਚ ਨਿਕਲੀ ਕਲਰਕਾਂ ਦੀ ਭਰਤੀ ! ਛੇਤੀ ਕਰ ਦਿਓ ਅਪਲਾਈ

ਵੈੱਬ ਡੈਸਕ- ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਕਲਰਕ ਦੇ 1265 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਇਹ ਭਰਤੀਆਂ ਅਧੀਨ ਅਦਾਲਤਾਂ 'ਚ ਕਰਮਚਾਰੀਆਂ ਦੀ ਕੇਂਦਰੀਕ੍ਰਿਤ ਭਰਤੀ ਲਈ ਕਮੇਟੀ (SSSC) ਵਲੋਂ ਜਾਰੀ ਕੀਤੀ ਗਈ ਹੈ। 

ਆਖ਼ਰੀ ਤਾਰੀਕ

ਉਮੀਦਵਾਰ 23 ਜੂਨ 2026, ਸ਼ਾਮ 4 ਵਜੇ ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ

ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ (ਬੀਏ/ਬੀਐੱਸਸੀ) ਦੀ ਡਿਗਰੀ ਹੋਵੇ। ਨਾਲ ਹੀ ਉਮੀਦਵਾਰ ਨੂੰ ਕੰਪਿਊਟਰ ਦਾ ਬੇਸਿਕ ਗਿਆਨ ਹੋਣਾ ਚਾਹੀਦਾ ਅਤੇ 10ਵੀਂ (ਮੈਟ੍ਰਿਕ) ਜਾਂ ਉਸ ਤੋਂ ਉੱਪਰ ਹਿੰਦੀ/ਸੰਸਕ੍ਰਿਤ ਵਿਸ਼ਾ ਪੜ੍ਹਿਆ ਹੋਣਾ ਜ਼ਰੂਰੀ ਹੈ।

ਉਮੀਦਵਾਰ

ਉਮੀਦਵਾਰ ਦੀ ਘੱਟੋ-ਘੱਟ ਉਮਰ 18 ਅਤੇ ਵਧ ਤੋਂ ਵੱਧ 42 ਸਾਲ ਤੈਅ ਕੀਤੀ ਗਈ ਹੈ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News