ਪੰਜਾਬ ''ਚ ਜੀ. ਐੱਸ. ਟੀ. ਮਾਲੀਆ ਇਕੱਠਾ ਕਰਨ ''ਚ ਆਈ ਵੱਡੀ ਗਿਰਾਵਟ

11/28/2019 12:41:27 PM

ਚੰਡੀਗੜ੍ਹ : ਮਾਲੀ ਸਾਲ 2019-20 ਦੇ ਪਹਿਲੇ 5 ਮਹੀਨਿਆਂ ਦੌਰਾਨ ਵਸਤੂ ਅਤੇ ਸੇਵਾ ਟੈਕਸ ਤਹਿਤ ਸੂਬਿਆਂ 'ਚ ਮਾਲੀਆਂ ਇਕੱਤਰ ਕਰਨ ਸਬੰਧੀ ਪੰਜਾਬ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜੀ. ਐੱਸ. ਟੀ. ਕੌਂਸਲ ਸਕੱਤਰੇਤ ਵਲੋਂ ਪਿਛਲੇ ਮਹੀਨੇ ਕੀਤੀ ਗਈ ਮੀਟਿੰਗ ਦੌਰਾਨ ਸਾਂਝੇ ਕੀਤੇ ਆਂਕੜਿਆਂ ਮੁਤਾਬਕ 2,037 ਰੁਪਏ ਪ੍ਰਤੀ ਮਹੀਨੇ ਦੇ ਅੰਦਾਜ਼ਨ ਜੀ. ਐੱਸ. ਟੀ. ਇਕੱਤਰ ਕਰਨ ਸਬੰਧੀ 44 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਸ ਤੋਂ ਇਲਾਵਾ ਗੁਆਂਢੀ ਸੂਬਿਆਂ 'ਚ ਦੂਜੇ ਨੰਬਰ 'ਤੇ ਹਿਮਾਚਲ ਪ੍ਰਦੇਸ਼ ਹੈ, ਜਿੱਥੇ ਮਾਲੀਆ ਇਕੱਠਾ ਕਰਨ 'ਚ 40 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਦੋਂ ਕਿ ਗੋਆ 'ਚ 37 ਫੀਸਦੀ, ਜੰਮੂ-ਕਸ਼ਮੀਰ 'ਚ 36 ਫੀਸਦੀ ਅਤੇ ਉਤਰਾਖੰਡ 'ਚ 34 ਫੀਸਦੀ ਹੈ। ਇਸ ਬਾਰੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਕੇਂਦਰ ਵਲੋਂ ਅਗਸਤ ਅਤੇ ਸਤੰਬਰ ਮਹੀਨੇ ਦਾ ਕਰੋੜਾਂ ਰੁਪਿਆ ਜੀ. ਐੱਸ. ਟੀ. ਦਾ ਬਕਾਇਆ ਕੇਂਦਰ ਵੱਲ ਪੈਂਡਿੰਗ ਹੈ, ਜਿਸ ਕਾਰਨ ਸੂਬੇ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀ. ਐੱਸ. ਟੀ. 'ਚ ਗਿਰਾਵਟ ਕਾਰਨ ਕੇਂਦਰ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Babita

Content Editor

Related News