ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਈ ਪਾਸ ਜਾਰੀ ਕਰਨ ਲਈ ''ਓਲਾ'' ਨਾਲ ਕੀਤਾ ਸਮਝੌਤਾ

04/16/2020 12:09:22 PM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਓਲਾ ਨਾਲ ਸਾਂਝੇਦਾਰੀ ਕਰਦੇ ਹੋਏ ਇਕ ਵਿਸ਼ੇਸ਼ ਪਲੇਟਫਾਰਮ ਵਿਕਸਤ ਕੀਤਾ ਹੈ ਤਾਂ ਕਿ ਸੂਬੇ ਦੇ 17 ਲੱਖ ਕਿਸਾਨਾਂ ਨੂੰ ਈ-ਪਾਸ ਜਾਰੀ ਕੀਤੇ ਜਾ ਸਕਣ ਅਤੇ ਨਾਲ ਹੀ ਮੰਡੀਆਂ 'ਚ ਟਰਾਲੀਆਂ ਅਤੇ ਵਾਹਨਾਂ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕੀਤਾ ਜਾ ਸਕੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅੰਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਇਸ ਤਕਨੀਕ ਨੂੰ ਵਿਕਸਿਤ ਕੀਤਾ ਗਿਆ ਹੈ ਤਾਂ ਕਿ ਕਣਕ ਦੀ ਖਰੀਦ ਦੇ ਕੰਮ 'ਚ ਕੋਈ ਰੁਕਾਵਟ ਨਾ ਪਵੇ ਅਤੇ ਕਿਸਾਨਾਂ ਨੂੰ ਆਸਾਨੀ ਨਾਲ ਈ-ਪਾਸ ਮਿਲ ਸਕਣ।

ਇਹ ਵੀ ਪੜ੍ਹੋ : ਵਿਆਹ ਦੇ 40 ਸਾਲ ਬਾਅਦ 54 ਸਾਲ ਦੀ ਔਰਤ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

PunjabKesari
ਪੰਜਾਬ ਮੰਡੀ ਬੋਰਡ ਨੇ ਗਵਰਨੈਂਸ ਰਿਫਾਰਮਸ ਅਤੇ ਪਬਲਿਕ ਗ੍ਰੀਵੈਸਿਸ ਵਿਭਾਗ ਨਾਲ ਮਿਲ ਕੇ ਈ-ਪਾਸ ਦੇਣ ਲਈ ਐਪ ਨੂੰ ਅਪਣਾਇਆ ਹੈ। ਕੋਰੋਨਾ ਵਾਇਰਸ ਕਾਰਣ ਸੂਬੇ ਭਰ 'ਚ ਸੰਪੂਰਨ ਰੂਪ ਨਾਲ ਕਰਫਿਊ/ਲਾਕ ਡਾਊਨ ਲਾਗੂ ਹੈ। ਕਿਸਾਨਾ ਦੇ ਮੋਬਾਇਲ ਫੋਨ 'ਤੇ ਓਲਾ ਐਪ ਨੂੰ ਸਥਾਪਿਤ ਕੀਤਾ ਜਾ ਸਕੇਗਾ ਅਤੇ ਮੰਡੀਆਂ 'ਚ ਇਸ ਨਾਲ ਭੀੜ ਨੂੰ ਰੋਕਣ 'ਚ ਵੀ ਮਦਦ ਮਿਲੇਗੀ। ਇਸ ਨਾਲ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦੇ ਤਹਿਤ ਸਮਾਜਿਕ ਦੂਰੀ ਨੂੰ ਬਣਾ ਕੇ ਰੱਖਣ 'ਚ ਵੀ ਮਦਦ ਮਿਲੇਗੀ।

ਇਹ ਵੀ ਪੜ੍ਹੋ : ਕੋਰੋਨਾ ਦੇ ਕਹਿਰ 'ਤੇ ਛਮਾਛਮ ਬਰਸੇਗਾ ਮੀਂਹ, IMD ਨੇ ਜਾਰੀ ਕੀਤਾ ਇਸ ਸਾਲ ਲਈ ਮਾਨਸੂਨ ਦਾ ਅਨੁਮਾਨ
ਇਸ ਵਿਸ਼ੇਸ਼ ਪ੍ਰਣਾਲੀ ਨਾਲ ਮਾਰਕੀਟ ਕਮੇਟੀ ਦੇ ਸਕੱਤਰਾ ਨੂੰ ਸੂਬੇ 'ਚ ਕਿਸਾਨਾ ਨੂੰ ਖਰੀਦ ਕੇਂਦਰਾਂ ਤੱਕ ਪਹੁੰਚਾਉਣ ਲਈ ਪਾਸ ਲੈਣ 'ਚ ਸਹੂਲਤ ਹੋਵੇਗੀ। ਮੰਡੀ ਬੋਰਡ ਕੋਲ ਮੁਹੱਈਆ ਅੰਕੜਿਆ ਮੁਤਾਬਕ ਪਾਸਾਂ ਨੂੰ ਜਾਰੀ ਕੀਤਾ ਜਾਵੇਗਾ। ਸਾਰੇ ਆੜ੍ਹਤੀਆਂ ਨੂੰ ਕਣਕ ਦੀ ਟਰਾਲੀ ਲਈ ਪਾਸ ਜਾਰੀ ਕੀਤਾ ਜਾਵੇਗਾ। ਮੰਡੀਆਂ 'ਚ ਭੀੜ ਨੂੰ ਰੋਕਣ ਲਈ ਮਿੱਥੀ ਤਰੀਕ ਤੋਂ 3 ਦਿਨ ਪਹਿਲਾਂ ਪਾਸ ਜਾਰੀ ਕਰ ਦਿੱਤਾ ਜਾਵਗਾ। ਇਸ ਆਟੋਮੈਟਿਕ ਤਕਨੀਕ ਨਾਲ ਭੇਦਭਾਵ ਦੀਆਂ ਸੰਭਾਵਨਾਵਾਂ ਨੂੰ ਖਤਮ ਕੀਤਾ ਜਾ ਸਕੇਗਾ। ਆੜ੍ਹਤੀਆਂ ਵਲੋਂ ਇਹ ਪਾਸ ਅੱਗੇ ਕਿਸਾਨਾਂ ਨੂੰ ਆਉਣ-ਜਾਣ ਲਈ ਦਿੱਤੇ ਜਾਣਗੇ ਤਾਂ ਕਿ ਉਹ ਤੈਅ ਤਰੀਕ ਨੂੰ ਸਬੰਧਤ ਖਰੀਦ ਕੇਂਦਰ 'ਚ ਪਹੁੰਚ ਕੇ ਆਪਣੀ ਫਸਲ ਨੂੰ ਵੇਚ ਸਕਣ।

ਇਹ ਵੀ ਪੜ੍ਹੋ : ਮੌਲਾਨਾ ਸਾਦ ਦੇ 2 ਰਿਸ਼ਤੇਦਰ ਨਿਕਲੇ ਕੋਰੋਨਾ ਪਾਜ਼ੇਟਿਵ, ਸੀਲ ਕੀਤਾ ਗਿਆ ਇਲਾਕਾ

ਕਿਸਾਨਾ ਨੂੰ ਵੀ ਉਨ੍ਹਾਂ ਦੇ ਮੋਬਾਇਲ ਫੋਨ 'ਤੇ ਇਕ ਐੱਸ.ਐੱਮ.ਐੱਸ. ਆਵੇਗਾ, ਜਿਸ 'ਤੇ ਪਾਸ ਨੰਬਰ ਵੀ ਲਿਖਿਆ ਹੋਵੇਗਾ। ਪੰਜਾਬ ਦੇ ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ ਨੇ ਕਿਹਾ ਕਿ ਈ-ਪਾਸ ਪ੍ਰਣਾਲੀ ਤੋ ਇਲਾਵਾ ਐੱਮ. ਪਾਸ ਪ੍ਰਣਾਲੀ ਵੀ ਵਿਕਸਿਤ ਕੀਤੀ ਗਈ ਹੈ। ਪਾਸ ਜਾਰੀ ਕਰਦੇ ਸਮੇਂ ਹਰੇਕ ਆੜ੍ਹਤੀ ਨੂੰ ਇਕ ਯੂਨੀਕੋਡ ਐੱਸ.ਐੱਮ.ਐੱਸ. ਭੇਜਿਆ ਜਾਵੇਗਾ। ਆੜ੍ਹਤੀਆਂ ਵਲੋਂ ਇਹ ਪਾਸ ਟਰਾਲੀ ਡਰਾਈਵਰਾਂ ਨੂੰ ਡਿਸਟ੍ਰੀਬਿਊਟ ਕੀਤੇ ਜਾਣਗੇ। ਇਸ ਤਰ੍ਹਾਂ ਪਾਸ ਹੋਣ ਨਾਲ ਪੁਲਸ ਨਾਕਿਆਂ 'ਤੇ ਉਨ੍ਹਾਂ ਨੂੰ ਮੁਸ਼ਕਲਾਂ ਨਹੀਂ ਆਉਣਗੀਆਂ।

 


Babita

Content Editor

Related News